ਫਿਰੋਜ਼ਪੁਰ (ਕੁਮਾਰ) : ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਏ.ਐਸ.ਆਈ. ਮਹਿਲ ਸਿੰਘ ਅਤੇ ਐਚ.ਸੀ. ਬਲਦੇਵ ਰਾਜ ਦੀ ਅਗਵਾਈ ਹੇਠ ਚੋਰੀ ਦੇ 3 ਮੋਟਰਸਾਈਕਲਾਂ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦ ਕਿ 2 ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ, ਜਿੰਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਥਾਣਾ ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਮਹਿਲ ਸਿੰਘ ਅਤੇ ਬਲਦੇਵ ਰਾਜ ਐਚ.ਸੀ. ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਚੋਰ ਗਿਰੋਹ ਦੇ ਮੈਂਬਰ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਿਆਰੀ 'ਚ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਏ. ਐਸ. ਆਈ ਮਹਿਲ ਸਿੰਘ ਅਤੇ ਐਚ. ਸੀ ਬਲਦੇਵ ਰਾਜ ਦੀ ਅਗਵਾਈ ਹੇਠ ਯਤੀਮਖਾਨਾ ਫਿਰੋਜ਼ਪੁਰ ਛਾਉਣੀ ਦੇ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਅਤੇ ਕਾਨਵੈਂਟ ਸਕੂਲ ਫਿਰੋਜ਼ਪੁਰ ਛਾਉਣੀ ਦੇ ਕੋਲ ਖਾਲੀ ਜਗ੍ਹਾਂ 'ਚ ਮੋਟਰਸਾਈਕਲ ਵੇਚਣ ਲਈ ਖੜੇ 4 ਮੈਂਬਰਾਂ ਨੂੰ ਕਾਬੂ ਕਰਨ ਕਾ ਯਤਨ ਕੀਤਾ ਤਾਂ ਕਾਲਾ ਪੁੱਤਰ ਸੁਲਖਨ ਵਾਸੀ ਫਿਰੋਜ਼ਪੁਰ ਅਤੇ ਧਰਮਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਆਲੇਵਾਲਾ ਨੂੰ ਪੁਲਸ ਨੇ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਜਦ ਕਿ ਸ਼ਿਵਾ ਪੁੱਤਰ ਚੇਤਨ ਅਤੇ ਮੰਨੀ ਪੁੱਤਰ ਰਮੇਸ਼ ਭੱਜ ਗਏ। ਉਨ੍ਹਾਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਚੋਰੀ ਦੇ ਮੋਟਰਸਾਈਕਲ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਤੋਂ ਚੋਰੀ ਕੀਤੇ ਗਏ ਹਨ ਅਤੇ ਪੁਲਸ ਵਲੋਂ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਾਕਿਸਤਾਨ 'ਚ ਪੂਰੀ ਕੀਤੀ ਗਈ ਖੁਸ਼ਵੰਤ ਸਿੰਘ ਦੀ ਆਖਰੀ ਖਾਹਿਸ਼
NEXT STORY