ਜਲੰਧਰ- ਤਕਨੀਕ ਦੇ ਇਸ ਯੁੱਗ 'ਚ ਸਾਡਾ ਮੁਲਕ ਬਹੁਤੀ ਪਿਛਾਂਹ ਨਹੀਂ ਹੈ ਸਾਡਾ ਮੁਲਕ ਵੀ ਤਕਨੀਕੀ ਦੁਨੀਆ 'ਚ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਇਸ ਤਕਨੀਕ ਕਾਰਨ ਸਾਡਾ ਮੁਲਕ ਮੰਗਲ ਮਿਸ਼ਨ ਦੀ ਸਫਲਤਾ ਹਾਸਲ ਕਰਕੇ ਏਸ਼ੀਆ ਦਾ ਅਜਿਹੀ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣਿਆ ਹੈ। ਸਾਡੇ ਮੁਲਕ 'ਚ ਐਂਡਰਾਇਡ ਨੇ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ ਹਰ ਕੰਮ ਆਨਲਾਈਨ ਹੋ ਰਹੇ ਹਨ। ਇੰਟਰਨੈੱਟ ਦੇ ਵੱਧਦੇ ਪਸਾਰ ਕਾਰਨ ਅਸੀਂ ਵੀ ਤਕਨੀਕ ਨਾਲ ਜੁੜ ਗਏ ਹਾਂ। ਸਰਕਾਰੀ ਦਫਤਰਾਂ 'ਚ ਹੁਣ ਵੱਡੀਆਂ-ਵੱਡੀਆਂ ਫਾਈਲਾਂ ਨੂੰ ਸਾਂਭਣ ਦੀ ਲੋੜ ਨਹੀਂ ਪੈਂਦੀ, ਬਸ ਕੰਪਿਊਟਰ ਦੀ ਮਦਦ ਨਾਲ ਇਕ ਕਲਿਕ 'ਤੇ ਸਾਰਾ ਡਾਟਾ ਸਾਹਮਣੇ ਆ ਜਾਂਦਾ ਹੈ।
ਇਹ ਸਿਰਫ ਸਰਕਾਰੀ ਦਫਤਰਾਂ 'ਚ ਹੀ ਨਹੀਂ ਸਗੋਂ ਛੋਟੇ-ਮੋਟੇ ਵਪਾਰ ਕਰਨ ਵਾਲੇ ਲੋਕ ਵੀ ਇਸ ਦੀ ਵਰਤੋਂ ਕਰਨ ਲੱਗ ਪਏ ਹਨ। 100 'ਚੋਂ 70 ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਐਂਡਰਾਇਡ ਫੋਨ ਹਨ ਅਤੇ ਉਹ ਆਪਣਾ ਅੱਧੇ ਤੋਂ ਵੀ ਜ਼ਿਆਦਾ ਕੰਮ ਆਪਣੇ ਐਂਡਰਾਇਡ ਫੋਨ 'ਤੇ ਹੀ ਕਰਦੇ ਹਨ, ਜਿਵੇਂ ਆਨਲਾਈਨ ਸ਼ਾਪਿੰਗ, ਇੰਟਰਨੈੱਟ ਬੈਂਕਿੰਗ, ਰੇਲਵੇ ਟਿਕਟ ਅਤੇ ਟ੍ਰੈਵਲਿੰਗ ਆਦਿ।
ਪਰ ਕੁਝ ਥਾਵਾਂ ਅਜਿਹੀਆਂ ਵੀ ਹਨ ਜਿਥੇ ਇਸ ਤਕਨਾਲੋਜੀ ਨੂੰ ਬੋਝ ਸਮਝ ਕੇ ਰੱਦੀ ਦੇ ਭਾਅ 'ਚ ਵੇਚ ਦਿੱਤਾ ਜਾਂਦਾ ਹੈ। ਸਾਡੇ ਮੁਲਕ 'ਚ ਚਾਈਨੀਜ਼ ਚੀਜ਼ਾਂ ਇੰਨੀਆਂ ਆ ਚੁੱਕੀਆਂ ਹਨ ਕਿ ਹਰ ਬ੍ਰੈਂਡਡ ਚੀਜ਼ ਦੀ ਨਕਲ ਚਾਈਨੀਜ਼ ਤਿਆਰ ਕਰ ਦਿੰਦੇ ਹਨ ਅਤੇ ਉਸ ਨੂੰ ਸਸਤੇ ਭਾਅ ਮਾਰਕੀਟ 'ਚ ਵੇਚ ਦਿੰਦੇ ਹਨ, ਜਿਸ ਕਾਰਨ ਅਸਲੀ ਤੇ ਬ੍ਰੈਂਡਡ ਚੀਜ਼ ਦੀ ਵਿਕਰੀ ਘੱਟ ਜਾਂਦੀ ਹੈ ਅਤੇ ਨਕਲੀ ਤੇ ਸਸਤੀ ਚੀਜ਼ ਦੀ ਵਿਕਰੀ ਵੱਧ ਜਾਂਦੀ ਹੈ ਪਰ ਉਹ ਚਲਦੀ ਥੋੜ੍ਹੇ ਦਿਨ ਹੀ ਹੈ। ਪੁਰਾਣੀ ਤਕਨੀਕ ਨੂੰ, ਜਿਵੇਂ ਪੁਰਾਣੇ ਸਮੇਂ ਦਾ ਡੈਸਕਟਾਪ ਕੰਪਿਊਟਰ ਦਾ ਤਾਂ ਖਾਤਮਾ ਬਹੁਤ ਹੀ ਨੇੜੇ ਹੈ ਅਤੇ ਉਨ੍ਹਾਂ ਦੀ ਥਾਂ ਨਵੇਂ ਲੈਪਟਾਪ, ਟੈਬਲੇਟ, ਨੋਟਬੁੱਕ, ਵਿੰਡੋਜ਼ ਫੋਨ ਅਤੇ ਐਂਡਰਾਇਡ ਆਦਿ ਨੇ ਲੈ ਲਈ ਹੈ। ਪੁਰਾਣੀ ਤਕਨੀਕ ਸੁੱਟਮ-ਸੁੱਟਾ ਕਰਨ ਦੇ ਬਾਵਜੂਦ ਕੰਪਨੀ ਵਲੋਂ ਇਸ ਨੂੰ ਇਕੱਤਰ ਕਰਕੇ ਇਸ 'ਚ ਕੁਝ ਲੋੜੀਂਦੀਆਂ ਤਬਦੀਲੀਆਂ ਕਰਕੇ ਇਸ ਨੂੰ ਉਨ੍ਹਾਂ ਲੋਕਾਂ ਨੂੰ ਵੇਚ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਕਦੇ ਇਹ ਪੁਰਾਣੀ ਤਕਨੀਕ ਵੀ ਨਹੀਂ ਦੇਖੀ ਭਾਵ ਗਰੀਬਾਂ ਨੂੰ।
ਪ੍ਰੈੱਗਨੈਂਟ ਔਰਤ ਨੂੰ ਭਰਤੀ ਨਾ ਕਰਨ ਦੀ ਡਾਕਟਰ ਨੂੰ ਮਿਲੀ ਸਜ਼ਾ
NEXT STORY