ਮਹਿਲ ਕਲਾਂ, (ਅਣਖੀ)- ਲੁਧਿਆਣਾ-ਬਠਿੰਡਾ ਮੁੱਖ ਮਾਰਗ ਉੱਪਰ ਪਿੰਡ ਨਿਹਾਲੂਵਾਲ ਬੱਸ ਸਟੈਂਡ ਨਜ਼ਦੀਕ ਇਕ ਕਾਰ ਦੁਆਰਾ ਸਾਈਕਲ ਸਵਾਰ ਨੂੰ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋਣ ਦਾ ਪਤਾ ਲੱਗਿਆ ਹੈ।
ਜਾਣਕਾਰੀ ਅਨੁਸਾਰ ਦਲਿਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਹਰਭਜਨ ਸਿੰਘ (65) ਵਾਸੀ ਨਿਹਾਲੂਵਾਲ (ਬਰਨਾਲਾ) ਝੋਨੇ ਦੇ ਖੇਤ 'ਚ ਕੰਮ ਕਰਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਚਾਹ ਫੜਾ ਕੇ ਸਾਈਕਲ 'ਤੇ ਵਾਪਸ ਘਰ ਆ ਰਿਹਾ ਸੀ ਕਿ 3 ਵਜੇ ਦੇ ਕਰੀਬ ਪਿਛਲੇ ਪਾਸਿਓਂ (ਰਾਏਕੋਟ ਸਾਈਡ ਤੋਂ) ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਫੇਟ ਮਾਰ ਦਿੱਤੀ। ਜਿਸ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਕਾਰਨ ਬਜ਼ੁਰਗ ਹਰਭਜਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਚਾਲਕ ਮੌਕੇ 'ਤੇ ਗੱਡੀ ਛੱਡ ਕੇ ਫਰਾਰ ਹੋ ਗਿਆ। ਥਾਣਾ ਮਹਿਲ ਕਲਾਂ ਦੇ ਐਸ.ਐਚ.ਓ. ਸੁਬੇਗ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਅਤੇ ਹਾਦਸੇ ਦਾ ਕਾਰਨ ਬਣੀ ਸਵਿਫਟ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਕਲਯੁੱਗੀ ਪੁੱਤ ਨੇ ਆਪਣੇ ਪਿਓ ਨਾਲ ਉਹ ਕੀਤਾ ਜੋ ਦੁਸ਼ਮਣ ਵੀ ਨਾ ਕਰੇ
NEXT STORY