ਸਾਹਨੇਵਾਲ/ਕੁਹਾੜਾ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਕੰਗਣਵਾਲ ਦੀ ਪੁਲਸ ਨੇ ਇਕ ਵਿਅਕਤੀ ਨੂੰ 5 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਪਿੰਡ ਪਵਾ ਖਾਟਕ ਦੇ ਕੱਚੇ ਰਸਤੇ 'ਤੇ ਪੁਲਸ ਗਸ਼ਤ ਦੌਰਾਨ ਇਕ ਵਿਅਕਤੀ ਪੈਦਲ ਆ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਝੋਨੇ ਦੇ ਖੇਤ 'ਚ ਨੂੰ ਭੱਜ ਲਿਆ।
ਪੁਲਸ ਨੇ ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਕਿੱਲੋ ਭੁੱਕੀ, ਇਕ ਇਲੈਕਟ੍ਰੋਨਿਕ ਕੰਡਾ ਅਤੇ ਚਾਅਲੀ ਪਲਾਸਟਿਕ ਦੀਆਂ ਲਿਫਾਫੀਆਂ ਮਿਲੀਆਂ ਜਿਨ੍ਹਾਂ 'ਚ ਉਹ ਭੁੱਕੀ ਪਾ ਕੇ ਵੇਚਦਾ ਸੀ। ਜਿਸ ਦੀ ਪਛਾਣ ਮੁਕੇਸ਼ ਕੁਮਾਰ ਉਰਫ ਬਬਲੂ ਪੁੱਤਰ ਬਾਬੂ ਲਾਲ ਵਾਸੀ ਡਬਰਾ ਗਵਾਲੀਅਰ ਹਾਲ ਵਾਸੀ ਸੁਸ਼ੀਲ ਦਾ ਵਿਹੜਾ ਕੰਗਣਵਾਲ ਵਜੋਂ ਹੋਈ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਨੇ ਦੱਸਿਆ ਕਿ ਉਕਤ ਵਿਅਕਤੀ ਪਹਿਲਾਂ ਵੀ ਭੁੱਕੀ ਵੇਚਣ ਦਾ ਕੰਮ ਕਰਦਾ ਸੀ। ਜੋ ਕਥਿਤ ਗਵਾਲੀਅਰ ਤੋਂ ਰੇਲ ਗੱਡੀ ਰਾਹੀਂ ਸਸਤੇ ਰੇਟ 'ਤੇ ਭੁੱਕੀ ਲੈ ਕੇ ਇੱਥੇ ਮਹਿੰਗੇ ਭਾਅ 'ਤੇ ਵੇਚਦਾ ਸੀ। ਜਿਸ ਦੇ ਖਿਲਾਫ ਮਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਤਰਨਤਾਰਨ 'ਚੋਂ ਘਰ ਦੇ ਬਾਹਰ ਖੇਡਦੇ ਭੈਣ-ਭਰਾ ਹੋਏ ਲਾਪਤਾ (ਦੇਖੋ ਤਸਵੀਰਾਂ)
NEXT STORY