ਤਰਨਤਾਰਨ : ਤਰਨਤਾਰਨ ਸ਼ਹਿਰ ਦੀ ਗਲੀ ਗਗੜਿਆਂ ਵਾਲੀ 'ਚੋਂ ਸ਼ਨੀਵਾਰ ਸਵੇਰੇ ਦੋ ਚਚੇਰੇ ਭੈਣ ਭਰਾ ਦੇ ਭੇਦਭਰੀ ਹਾਲਤ 'ਚ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆਂ ਹੈ। ਲਾਪਤਾ ਹੋਏ ਬੱਚਿਆਂ 'ਚੋਂ ਲੜਕੀ ਦੀ ਉੱਮਰ ਦਸ ਸਾਲ ਅਤੇ ਲੜਕੇ ਦੀ ਉੱਮਰ ਚਾਰ ਸਾਲ ਦੱਸੀ ਜਾ ਰਹੀ ਹੈ। ਪੀੜਤ ਬੱਚਿਆਂ ਦੇ ਮਾਪਿਆ ਅਤੇ ਪੁਲਸ ਵੱਲੋ ਬੱਚਿਆਂ ਦੀ ਭਾਲ ਦੇ ਬਾਵਜੂਦ ਅਜੇ ਤਕ ਲਾਪਤਾ ਬੱਚਿਆ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੈ।
ਤਰਨ ਤਾਰਨ ਦੀ ਗਲੀ ਗਗੜਿਆਂ ਵਾਲੀ ਵਾਸੀ ਸਵਰਨ ਸਿੰਘ ਅਤੇ ਨਿਰਮਲ ਸਿੰਘ ਨਾਮਕ ਦੋ ਸੱਕੇ ਭਰਾਵਾਂ ਦੇ ਬੱਚੇ ਹਨ, ਲੜਕੀ ਜਿਸਦਾ ਨਾਮ ਸਿਮਰਨ ਉੱਰਫ ਰੂਪੀ ਹੈ, ਇਸਦੀ ਉਮਰ ਦਸ ਸਾਲ ਅਤੇ ਲੜਕੇ ਦਾ ਨਾਮ ਹਰਮਨਪ੍ਰੀਤ ਹੈ ਜਿਸਦੀ ਉੱਮਰ ਚਾਰ ਸਾਲ ਹੈ। ਉੱਕਤ ਦੋਵੇਂ ਭੈਣ ਭਰਾ ਸ਼ਨੀਵਾਰ ਸਵੇਰੇ ਦਸ ਵਜੇ ਦੇ ਕਰੀਬ ਘਰ ਦੇ ਬਹਾਰ ਗਲੀ 'ਚ ਖੇਡਦਿਆਂ-ਖੇਡਦਿਆਂ ਅਚਾਨਕ ਭੇਦਭਰੀ ਹਾਲਾਤ 'ਚ ਗੁੰਮ ਹੋ ਗਏ ਹਨ। ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਗੁੰਮ ਹੋਣ ਦਾ ਸ਼ਾਮ ਨੂੰ ਪਤਾ ਲੱਗਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵਲੋਂ ਵੀ ਲਾਪਤਾ ਬੱਚਿਆਂ ਦੀ ਭਾਲ ਦੇ ਬਾਵਜੂਦ ਨਾ ਮਿਲਣ ਕਰਕੇ ਪਰਿਵਾਰ ਡੂੰਘੀ ਚਿੰਤਾ 'ਚ ਹੈ। ਪਰਿਵਾਰਕ ਮੈਬਰਾਂ ਨੇ ਅੱਖਾਂ 'ਚ ਹੰਝੂ ਭਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਸ਼ਨੀਵਾਰ ਬਾਹਰ ਗਲੀ 'ਚ ਖੇਡ ਰਹੇ ਸਨ ਅਤੇ ਗੁੰਮ ਹੋ ਗਏ ਜਿਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਜਾਂਚ ਅਧਿਕਾਰੀ ਮੁਖਤਾਰ ਸਿੰਘ ਨੇ ਦੱਸਿਆਂ ਕਿ ਪੁਲਸ ਵਲੋਂ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲਗਾਤਾਰ ਬੱਚਿਆਂ ਦੀ ਭਾਲ ਕੀਤੀ ਜਾ ਰਹੀ। ਇਸ ਸਬੰਧ 'ਚ ਜਨਤਕ ਥਾਵਾਂ ਤੇ ਬੱਚਿਆਂ ਦੀਆਂ ਤਸਵੀਰਾਂ ਲਗਾਉਣ ਦੇ ਨਾਲ-ਨਾਲ ਨੇੜਲੇ ਸ਼ਹਿਰ ਵਿਚ ਵੀ ਬੱਚਿਆਂ ਦੀ ਭਾਲ ਲਈ ਪੁਲਸ ਪਾਰਟੀਆਂ ਰਵਾਨਾ ਕੀਤੀਆਂ ਗਈ ਹਨ।
ਨਵਵਿਆਹੁਤਾ ਵੱਲੋਂ ਫਾਹਾ ਲੈ ਕੇ ਆਤਮਹੱਤਿਆ
NEXT STORY