ਸਾਹਨੇਵਾਲ/ਕੁਹਾੜਾ, (ਭਾਟੀਆ)- ਪੰਜਾਬ ਨੂੰ ਕੰਗਾਲ ਕਰਨ ਵਾਲੇ ਬਾਦਲ ਪਰਿਵਾਰ ਦੀਆਂ ਨਜ਼ਰਾਂ ਚੌਟਾਲਿਆਂ ਨਾਲ ਮਿਲ ਕੇ ਹਰਿਆਣਾਂ 'ਤੇ ਹਨ ਪਰ ਹੁਣ ਇਨ੍ਹਾਂ ਦਾ ਦਾਅ ਨਹੀ ਲੱਗਣ ਵਾਲਾ ਅਤੇ ਹਰਿਆਣਾ ਵਿਚ ਤੀਜੀ ਵਾਰ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਿੰਡ ਬੂਥਗ੍ਹੜ ਵਿਖੇ ਬਲਾਕ ਸੰਮਤੀ ਮੈਂਬਰ ਤਾਜਪਰਮਿੰਦਰ ਸਿੰਘ ਸੋਨੂੰ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕਿਸੇ ਸਮੇ ਪੰਜਾਬ ਦੇਸ਼ ਦੇ ਖੁਸ਼ਹਾਲ ਸੂਬਿਆਂ ਵਿਚੋਂ ਇਕ ਸੀ ਪਰ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਆਪਣੇ 7 ਸਾਲ ਦੇ ਕਾਰਜਕਾਲ ਵਿਚ ਕੰਗਾਲ ਕਰ ਦਿੱਤਾ ਹੈ। ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਦੀਆਂ ਜੜ੍ਹਾਂ ਸੂਬਾ ਸਰਕਾਰ ਤੋਂ ਹੀ ਸ਼ੁਰੂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾਂ ਅਕਾਲੀ-ਭਾਜਪਾ ਆਗੂਆਂ ਦੀਆਂ ਗੱਲਾਂ ਵਿਚ ਨਹੀ ਆਉਣ ਵਾਲੀ ਕਿਉਂਕੀ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਵਿਚ ਭਾਗੀਦਾਰ ਦੋਵੇਂ ਪਾਰਟੀਆਂ ਦਾ ਮੁੱਖ ਮਕਸਦ ਕੀ ਹੈ ਅਤੇ ਹਰਿਆਣਾ ਦੇ ਲੋਕ ਪੰਜਾਬ ਦੇ ਹਲਾਤਾਂ ਤੋਂ ਵੀ ਜਾਣੂ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ. ਸਕੱਤਰ ਹਲਕਾ ਸਾਹਨੇਵਾਲ ਦੇ ਇੰਚ ਸ. ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਮੰਡੀਆਂ ਵਿਚ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਰੁਲ ਰਹੇ ਹਨ, ਜਦਕਿ ਅਕਾਲੀ-ਭਾਜਪਾ ਆਗੂ ਕੀਤੇ ਨਜ਼ਰ ਨਹੀ ਆ ਰਹੇ।
ਪੈਰੋਲ 'ਤੇ ਜੇਲ 'ਚੋਂ ਆਏ ਨੇ ਨਹੀਂ ਲਿਆ ਕੋਈ ਸਬਕ, ਬਣਿਆ ਤਸਕਰ
NEXT STORY