ਲੁਧਿਆਣਾ (ਸਲੂਜਾ)-ਨਸ਼ਾ ਤਸਕਰਾਂ ਨੂੰ ਨੁਕੇਲ ਪਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੁਲਸ ਨੇ ਦੋ ਨਸ਼ਾ ਤਸਕਰਾਂ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐਂਟੀ ਨਾਰਕੋਟਿਕਸ ਸੈੱਲ ਦੇ ਮੁਖੀ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਸ਼ਿਮਲਾਪੁਰੀ ਨਹਿਰ ਦੇ ਨੇੜੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਇਕ ਨੌਜਵਾਨ ਨੂੰ ਪੰਜ ਗ੍ਰਾਮ ਨਸ਼ੀਲੇ ਪਦਾਰਥ ਹੈਰੋਇਨ ਸਮੇਤ ਕਾਬੂ ਕਰ ਲਿਆ, ਜੋ ਕਿ ਮਰਡਰ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਆਪਣੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਦੇ ਲਈ ਜੇਲ 'ਚੋਂ ਚਾਰ ਹਫਤੇ ਦੇ ਪੈਰੋਲ 'ਤੇ ਆਇਆ ਸੀ।
ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ 30 ਸਾਲ ਦੇ ਸੋਨੂੰ ਸਿੰਘ ਉਰਫ ਲੱਲਾ ਵਾਸੀ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਦੇ ਖਿਲਾਫ ਐੱਨ. ਡੀ. ਪੀ ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੇ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਕੀਤਾ ਕਿ ਉਸ ਨੇ ਇਹ ਹੈਰੋਇਨ ਅਵਤਾਰ ਸਿੰਘ ਤਾਰੀ ਤੋਂ ਖਰੀਦੀ, ਜੋ ਕਿ ਪਹਿਲਾਂ ਹੀ ਐੱਨ. ਡੀ.ਪੀ ਐੱਸ. ਐਕਟ ਦੇ ਤਹਿਤ ਜੇਲ ਵਿਚ ਬੰਦ ਸੀ। ਉਥੇ ਉਸ ਦੀ ਇਸ ਨਾਲ ਮੁਲਾਕਾਤ ਹੋ ਗਈ। ਤਾਰੀ ਵੀ ਇਸ ਸਮੇਂ ਜ਼ਮਾਨਤ 'ਤੇ ਆਇਆ ਹੋਇਆ ਹੈ। ਕਥਿਤ ਦੋਸ਼ੀ ਸੋਨੂੰ ਸਿੰਘ ਉਰਫ ਲੱਲਾ ਦਾ ਪੁਲਸ ਰਿਮਾਂਡ ਲੈ ਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਦੀ ਡਿਲੀਵਰੀ ਲੈ ਕੇ ਅੱਗੇ ਕਿਸ ਕਿਸ ਨੂੰ ਸਪਲਾਈ ਕਰਦਾ ਆ ਰਿਹਾ ਸੀ।
ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਵੀ ਹੋਈ ਮੋਦੀ ਦੀ ਮੁਰੀਦ
NEXT STORY