ਫਰੀਦਕੋਟ- ਫਰੀਦਕੋਟ ਦੇ ਬਾਲ ਸੁਧਾਰ ਘਰ ਤੋਂ ਇਕ 15 ਸਾਲਾ ਬੱਚਾ ਗੁਰਲਾਲ ਸਿੰਘ ਪੁਲਸ ਨੂੰ ਚਕਮਾ ਦੇ ਕੇ ਜੇਲ ਦੇ ਦਰਵਾਜ਼ੇ ਤੋਂ ਛਾਲ ਮਾਰ ਕੇ ਦੌੜ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਬਾਲ ਕੈਦੀ ਇਕ ਦਿਨ ਪਹਿਲਾਂ ਹੀ ਮਾਨਸਾ ਜ਼ਿਲੇ ਤੋਂ ਡਰੱਗ ਕੇਸ ’ਚ ਫੜਿਆ ਗਿਆ ਸੀ। ਪੁਲਸ ਇਲਾਕੇ ਦੀ ਨਾਕਾਬੰਦੀ ਕਰ ਕੇ ਬੱਚੇ ਦੀ ਤਲਾਸ਼ ’ਚ ਜੁਟ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਸੁਧਾਰ ਘਰ ’ਚ 40 ਬਾਲ ਕੈਦੀਆਂ ਦੀ ਸੁਰੱਖਿਆ ਲਈ ਚਾਰ ਜੇਲ ਮੁਲਾਜ਼ਮ ਅਤੇ ਤਿੰਨ ਪੰਜਾਬ ਪੁਲਸ ਦੇ ਜਵਾਨ ਤਾਇਨਾਤ ਹਨ ਪਰ ਫਿਰ ਵੀ ਇਹ ਬੱਚਾ ਦੌੜ ਗਿਆ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇੱਥੋਂ ਦੇ ਸੀ. ਸੀ. ਟੀ. ਵੀ. ਕੈਮਰੇ ਕੰਮ ਨਹੀਂ ਕਰ ਰਹੇ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇੱਥੇ ਸੁਰੱਖਿਆ ’ਚ ਕਾਫੀ ਕਮੀਆਂ ਹਨ।
ਜੇਲ ਵਿਚੋਂ ਫ਼ਰਾਰ ਹੋਏ ਬਾਲ ਕੈਦੀ ਗੁਰਲਾਲ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਸ਼ੇਰਖਾਂਵਾਲਾ ਜ਼ਿਲ੍ਹਾ ਮਾਨਸਾ ਥਾਣਾ ਬੋਹਾ ਨੂੰ ਇੱਥੋਂ ਕੁਝ ਹੀ ਕਿਲੋਮੀਟਰ ਦੂਰ ਬਾਜਾਖਾਨਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਇਹ ਬਾਲ ਕੈਦੀ ਬਾਜਾਖਾਨਾ ਵਿਖੇ ਸਥਿਤ ਆਪਣੇ ਨਾਨਕਿਆਂ ਦੇ ਘਰ ਚਲਾ ਗਿਆ ਸੀ ਜਿਸ ਦੀ ਸੁਹ ਮਿਲਣ ’ਤੇ ਸਥਾਨਕ ਥਾਣਾ ਸਿਟੀ ਪੁਲਸ ਪਾਰਟੀ ਵੱਲੋਂ ਫ਼ੌਰੀ ਕਾਰਵਾਈ ਕਰਦਿਆਂ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵੀਡੀਓ ਗੇਮ ਦਾ ਪਿਆਰ ਬੱਚੇ ਲਈ ਬਣਿਆ ਖਤਰਾ
NEXT STORY