ਨਵੀਂ ਦਿੱਲੀ- ਸਮਾਰਟਫੋਨ ਯੂਜ਼ਰ ਹੋ ਅਤੇ ਜਲਦੀ ਬੈਟਰੀ ਖਤਮ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ? ਤਾਂ ਹੁਣ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਜਲਦੀ ਛੁੱਟਕਾਰਾ ਮਿਲ ਸਕਦਾ ਹੈ। ਤੁਹਾਡੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਪ੍ਰੋਨਤੋ ਨਾਮ ਦਾ ਪਾਵਰ ਪੈਕ ਬਾਜ਼ਾਰ 'ਚ ਆ ਗਿਆ ਹੈ, ਜਿਸ ਨਾਲ ਤੁਹਾਡਾ ਸਮਾਰਟਫੋਨ ਬਹੁਤ ਘੱਟ ਸਮੇਂ 'ਚ ਚਾਰਜ ਹੋ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 5 ਵਰਗਾ ਫੋਨ ਪ੍ਰੋਨਤੋ ਪਾਵਰ ਪੈਕ ਨਾਲ ਸਿਰਫ 5 ਮਿੰਟ 'ਚ ਫੁੱਲ ਚਾਰਜ ਹੋ ਜਾਂਦਾ ਹੈ।
ਪ੍ਰੋਨਤੋ ਪਾਵਰ ਪੈਕ ਨੂੰ ਤੁਸੀਂ ਆਉਣ-ਜਾਣ ਯਾਨੀ ਰਸਤੇ 'ਚ ਵੀ ਸਿਰਫ 5 ਮਿੰਟ 'ਚ ਆਪਣਾ ਫੋਨ ਚਾਰਜ ਕਰ ਸਕਦੇ ਹੋ। ਕੰਪਨੀ ਨੇ ਪ੍ਰੋਨਤੋ ਪਾਵਰ ਪੈਕ ਦੇ ਦੋ ਮਾਡਲ ਬਾਜ਼ਾਰ 'ਚ ਉਤਾਰੇ ਹਨ। ਪ੍ਰੋਨਤੋ 5 'ਚ 4500 ਐਮ.ਏ.ਐਚ. ਦੀ ਬੈਟਰੀ ਲੱਗੀ ਹੈ, ਜਦਕਿ ਪ੍ਰੋਨਤੋ 12 'ਚ 13500 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਪ੍ਰੋਨਤੋ 5 ਇਕ ਵਾਰ ਚਾਰਜ ਹੋਣ ਦੇ ਬਾਅਦ ਤਿੰਨ ਵਾਰ ਆਈਫੋਨ 5 ਨੂੰ ਚਾਰਜ ਕਰ ਸਕਦਾ ਹੈ, ਜਦਕਿ ਪ੍ਰੋਨਤੋ 12 ਆਈਫੋਨ 5 ਨੂੰ 9 ਵਾਰ ਚਾਰਜ ਕਰ ਸਕਦਾ ਹੈ। ਪ੍ਰੋਨਤੋ ਦੇ ਦੋਵੇਂ ਮਾਡਲ ਸਿਰਫ 1 ਘੰਟੇ 'ਚ ਚਾਰਜ ਹੋ ਜਾਂਦੇ ਹਨ। ਪ੍ਰੋਨਤੋ ਦਾ ਬਾਹਰੀ ਹਿੱਸਾ ਹਾਰਡ ਐਨੋਡਾਈਜ਼ਡ ਨਾਲ ਬਣਿਆ ਹੋਇਆ ਹੈ। ਪ੍ਰੋਨਤੋ 5 'ਚ ਹਾਈ ਪਾਵਰ 2.4 ਏ ਯੂ.ਐਸ.ਬੀ. ਪੋਰਟ ਦਿੱਤਾ ਗਿਆ ਹੈ, ਜਦਕਿ ਪ੍ਰੋਨਤੋ 12 'ਚ ਡਿਊਲ ਹਾਈ ਪਾਵਰ 2.4 ਏ ਯੂ.ਐਸ.ਬੀ. ਪੋਰਟ ਹੈ। ਇਸ 'ਚ 12 ਵੀ ਅਡਾਪਟਰ ਹੈ, ਜਿਸ ਨਾਲ ਤੁਸੀਂ ਆਪਣਾ ਲੈਪਟਾਪ, ਟੈਬਲੇਟ ਅਤੇ ਡੀ.ਐਸ.ਐਲ.ਆਰ. ਕੈਮਰਾ ਵਰਗੇ ਡਿਵਾਈਸ ਵੀ ਚਾਰਜ ਕਰ ਸਕਦੇ ਹੋ।
ਪ੍ਰੋਨਤੋ ਇਕ ਕਿਕਸਟਾਰਟਰ ਪ੍ਰਾਜੈਕਟ ਹੈ। ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਕੰਪਨੀ ਨੂੰ 50 ਹਜ਼ਾਰ ਡਾਲਰ (ਲੱਗਭਗ 30 ਲੱਖ ਰੁਪਏ) ਚਾਹੀਦੇ ਹਨ ਪਰ ਕੰਪਨੀ ਨੂੰ 2 ਲੱਖ ਡਾਲਰ (ਕਰੀਬ 1.2 ਕਰੋੜ ਰੁਪਏ) ਤੋਂ ਵੱਧ ਮਿਲ ਚੁੱਕੇ ਹਨ। ਕੰਪਨੀ ਨੇ ਪ੍ਰੋਨਤੋ ਨੂੰ ਭਾਰਤ ਸਣੇ ਕੁਝ ਦੇਸ਼ਾਂ 'ਚ ਟੈਸਟ ਕੀਤਾ ਹੈ। ਕੰਪਨੀ ਪ੍ਰੋਨਤੋ 5 ਨੂੰ ਬਾਜ਼ਾਰ 'ਚ 99 ਡਾਲਰ (ਲੱਗਭਗ 6000 ਰੁਪਏ) 'ਚ ਵੇਚੇਗੀ ਪਰ ਕਿਕਸਟਾਰਟਰ ਪ੍ਰਾਜੈਕਟ ਲਈ ਇਸ ਦੀ ਕੀਮਤ 59 ਡਾਲਰ (ਲੱਗਭਗ 3600 ਰੁਪਏ) ਰੱਖੀ ਹੈ। ਪ੍ਰੋਨਤੋ 12 ਨੂੰ ਬਾਜ਼ਾਰ 'ਚ 149 ਡਾਲਰ (ਲੱਗਭਗ 9100) 'ਚ ਵੇਚਿਆ ਜਾਵੇਗਾ ਪਰ ਕਿਕਸਟਾਰਟਰ ਪ੍ਰਾਜੈਕਟ ਲਈ 99 ਡਾਲਰ (ਲੱਗਭਗ 6000 ਰੁਪਏ) ਕੀਮਤ ਰੱਖੀ ਹੈ।
ਕੀ ਤੁਸੀਂ ਨੋਟਾਂ ਦੀ ਗਿਣਤੀ 'ਚ ਖਾਂ ਜਾਂਦੇ ਹੋ ਧੋਖਾ? (ਵੀਡੀਓ)
NEXT STORY