ਸਿਡਨੀ, (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬੀ ਵਰਲਡ ਐਨਟਰਟੈਂਨਰਜ਼ ਵਲੋਂ ਪਹਿਲੀ ਵਾਰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਤਿੰਨ ਰੋਜ਼ਾ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅਰਥ ਭਰਪੂਰ ਫਿਲਮਾਂ, ਲਘੂ ਫਿਲਮਾਂ ਅਤੇ ਡਾਕਿਊਮੈਂਟਰੀਸ ਦੀ ਸਕਰੀਨਿੰਗ ਕੀਤੀ ਜਾਵੇਗੀ। ਇਹ ਫੈਸਟੀਵਲ 24,25,26 ਅਕਤੂਬਰ, 2014 ਨੂੰ ਕਰਵਾਇਆ ਜਾ ਰਿਹਾ ਹੈ।
ਫੈਸਟੀਵਲ ਦੇ ਪਹਿਲੇ ਦਿਨ ਰੈਡ ਕਾਰਪੈਟ, ਸੈਮੀਨਾਰ, ਐਗਜ਼ੀਬਿਸ਼ਨ ਹੋਵੇਗੀ ਅਤੇ ਇਸ ਦੇ ਨਾਲ ਹੀ ਬਾਲੀਵੁੱਡ ਅਤੇ ਪੰਜਾਬੀ ਫਿਲਮੀ ਸਿਤਾਰਿਆਂ ਜਿਨ੍ਹਾਂ 'ਚੋਂ ਸਰਦਾਰ ਸੋਹੀ, ਰਾਣਾ ਰਣਬੀਰ, ਜਪੁਜੀ ਖਹਿਰਾ ਅਤੇ ਯਾਦ ਗਰੇਵਾਲ ਨਾਲ ਗੱਲਬਾਤ ਖਿੱਚ ਦਾ ਕੇਂਦਰ ਹੋਵੇਗੀ। ਫੈਸਟੀਵਲ ਦੇ ਦੂਜੇ ਦਿਨ ਲਘੂ ਫਿਲਮਾਂ ਅਤੇ ਡਾਕਿਊਮੈਂਟਰੀਸ ਦੀ ਸਕਰੀਨਿੰਗ ਕੀਤੀ ਜਾਵੇਗੀ। ਫੈਸਟੀਵਲ ਦੀ ਸਮਾਪਤੀ ਬਹਾਈ ਸੈਂਟਰ, ਸਿਲਵਰਵਾਟਰ ਸਿਡਨੀ 'ਚ ਹੋ ਰਹੀ ਹੈ, ਜਿਸ ਵਿਚ ਮਸ਼ਹੂਰ ਪਾਕਿਸਤਾਨੀ ਗਾਇਕ ਸਾਇਨ ਜ਼ਹੂਰ, ਮਾਸ਼ਾ ਅਲੀ, ਸਲੀਨਾ ਸ਼ੈਲੀ ਆਪਣੀ ਸੁਰੀਲੀ ਆਵਾਜ਼ ਨਾਲ ਫੈਸਟੀਵਲ ਦੀ ਸ਼ਾਨ ਵਧਾਉਣਗੇ।
ਲੋਕਾਂ ਦੀਆਂ ਖੁਸ਼ੀਆਂ ਮਾਪਣ ਵਾਲਾ ਦੁਨੀਆ ਦਾ ਪਹਿਲਾਂ ਸ਼ਹਿਰ ਬਣਿਆ ਦੁਬਈ
NEXT STORY