ਨਵੀਂ ਦਿੱਲੀ-ਇਨਸਾਨ ਦੀਆਂ ਖੁਸ਼ੀਆਂ ਦੇ ਪੱਧਰ ਨੂੰ ਮਾਪਿਆ ਜਾ ਸਕੇਗਾ। ਦੁਬਈ 'ਚ ਸਰਕਾਰੀ ਸੇਵਾਵਾਂ ਨਾਲ ਜਨਤਾ ਦੀ ਸੰਤੁਸ਼ਟੀ ਅਤੇ ਖੁਸ਼ੀ ਦੋਹਾਂ ਨੂੰ ਮਾਪਣ ਦੀ ਵਿਵਸਥਾ ਬਣਾਈ ਗਈ ਹੈ। ਇਸ ਕੰਮ 'ਚ ਇਲੈਕਟ੍ਰਾਨਿਕ ਉਪਕਰਨਾਂ ਦਾ ਇਸਤੇਮਾਲ ਕੀਤਾ ਜਾਵੇਗਾ। ਖੁਸ਼ੀ ਮਾਪਣ ਦੇ ਉਪਕਰਨ ਇਕ ਕੇਂਦਰੀ ਨੈਟਵਰਕ ਨਾਲ ਜੁੜੇ ਰਹਿਣਗੇ। ਇਸ ਸਿਸਟਮ ਨੂੰ ਹੈਪੀਨੈਸ ਮੀਟਰ ਕਿਹਾ ਗਿਆ ਹੈ। ਮੀਟਰ ਨਾਲ ਸਰਕਾਰ ਦੇ ਅਧਾਕਰੀ ਜਾਣ ਸਕਣਗੇ ਕਿ ਕਿਸ ਸੇਵਾ ਨਾਲ ਜਨਤਾ ਨੂੰ ਸੰਤੁਸ਼ਟੀ ਮਿਲ ਰਹੀ ਹੈ ਅਤੇ ਕਿਸ ਨਾਲ ਨਹੀਂ।
ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਨੇ ਕਿਹਾ ਕਿ ਲੋਕਾਂ ਦੇ ਸੰਤੋਸ਼ ਅਤੇ ਖੁਸ਼ੀ ਨੂੰ ਮਾਪਣ ਲਈ ਤਿਮਾਹੀ ਜਾਂ ਸਲਾਨਾ ਰਿਪੋਰਟ ਤਿਆਰ ਕਰਨਾ ਸਾਡੀ ਇੱਛਾ ਨਹੀਂ ਹੈ, ਕਿਉਂਕਿ ਅੱਜ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਸ ਲਈ ਸਰਕਾਰੀ ਸੇਵਾਵਾਂ ਨੂੰ ਰੋਜ਼ ਮਾਪਿਆ ਜਾਣਾ ਚਾਹੀਦਾ ਹੈ।
ਖੁਸ਼ੀ ਮਾਪਣ ਦਾ ਮੀਟਰ ਸਮਾਰਟ ਸਰਕਾਰ ਅਤੇ ਸਮਾਰਟ ਸ਼ਹਿਰ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਹਿੱਸਾ ਹੈ, ਜਿਸਦੇ ਅਧੀਨ ਤਕਨੀਕ ਦੀ ਵਰਤੋਂ ਕਰਦੇ ਹੋਏ ਸਰਕਾਰੀ ਸੇਵਾਵਾਂ ਦੇ ਪ੍ਰਭਾਵ ਨੂੰ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੁਬਈ ਆਉਣ ਵਾਲਿਆਂ ਨੂੰ ਵੀ ਦੁਬਈ ਯਾਤਰਾ ਦੇ ਆਪਣੇ ਅਨੁਭਵਾਂ ਦਾ ਮੁੱਲਾਂਕਣ ਕਰਨ 'ਚ ਮਦਦ ਮਿਲੇਗੀ। ਲੋਕਾਂ ਦੀਆਂ ਸੇਵਾਵਾਂ ਨਾਲ ਸੰਤੋਸ਼ ਅਤੇ ਖੁਸ਼ੀ ਨੂੰ ਰੋਜ਼ਾਨਾ ਪੱਧਰ 'ਤੇ ਮਾਪਣ ਵਾਲਾ ਦੁਬਈ ਦੁਨੀਆ ਦਾ ਪਹਿਲਾਂ ਸ਼ਹਿਰ ਹੈ।
Exclusive: ਆਸਟ੍ਰੇਲੀਆ 'ਚ ਵੀ ਪੰਜਾਬੀਆਂ ਦਾ ਟਸ਼ਨ ਜਾਰੀ (ਵੀਡੀਓ)
NEXT STORY