ਆਕਲੈਂਡ, (ਜੁਗਰਾਜ ਸਿੰਘ ਮਾਨ)- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਟੌਰੰਗਾ ਸਿੱਖ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਕਸ਼ਮੀਰ ਸਿੰਘ ਹੇਅਰ, ਭਾਈ ਸੁਖਦੇਵ ਸਿੰਘ ਸਮਰਾ ਅਤੇ ਭਾਈ ਸ਼ਿੰਦਰ ਸਿੰਘ ਸਮਰਾ ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਭਾਈ ਦਲਜੀਤ ਸਿੰਘ ਦੀਆਂ ਸਿੱਖ ਪੰਥ ਪ੍ਰਤੀ ਸਮੁੱਚੇ ਨਿਊਜ਼ੀਲੈਂਡ 'ਚ ਕੀਤੀਆਂ ਸੇਵਾਵਾਂ ਅਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਪ੍ਰਫੁਲਿਤ ਕਰਨ ਬਦਲੇ ਕੀਤੀ ਅਣਥੱਕ ਸੇਵਾ ਲਈ ਦਿੱਤਾ ਗਿਆ।
ਸਿਡਨੀ ਵਿਖੇ ਤਿੰਨ ਰੋਜ਼ਾ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 24 ਤੋਂ 26 ਅਕਤੂਬਰ
NEXT STORY