ਹਿਊਸਟਨ-ਅਮਰੀਕਾ ਦੀ ਇਕ ਸਿਹਤਕਰਮੀ 'ਚ ਇਬੋਲਾ ਦਾ ਵਾਇਰਸ ਪਾਇਆ ਗਿਆ ਹੈ। ਇਹ ਸਿਹਤ ਕਰਮੀ ਪਿਛਲੇ ਹਫਤੇ ਇਸ ਖਤਰਨਾਕ ਬੀਮਾਰੀ ਨਾਲ ਮਰਨ ਵਾਲੇ ਇਕ ਮਰੀਜ਼ ਦੇ ਇਲਾਜ ਨਾਲ ਜੁੜੀ ਸੀ। ਅਮਰੀਕਾ 'ਚ ਵਾਇਰਸ ਦੇ ਇਸ ਪਹਿਲੇ ਮਾਮਲੇ ਤੋਂ ਬਾਅਦ ਅਧਿਕਾਰੀਆਂ 'ਚ ਇਸ ਗੱਲ ਦਾ ਪਤਾ ਲਗਾਉਣ ਲਈ ਹੋੜ ਲੱਗੀ ਹੋਈ ਹੈ ਕਿ ਆਖਿਰ ਪ੍ਰੋਟੋਕਾਲ ਦੀ ਕਿਸ ਉਲੰਘਣਾ ਕਾਰਨ ਔਰਤ ਨੂੰ ਇਨਫੈਕਸ਼ਨ ਹੋਇਆ ਹੈ?
ਇਨਫੈਕਸ਼ਨ ਨਾਲ ਪੀੜਤ ਔਰਤ ਥਾਮਸ ਏਰਿਕ ਦੀ ਦੇਖਰੇਖ ਕਰਨ ਵਾਲਿਆਂ 'ਚ ਸ਼ਾਮਲ ਸੀ। ਡੰਕਨ ਦੀ ਮੌਤ ਬੁੱਧਵਾਰ ਨੂੰ ਟੈਕਸਾਸ ਦੇ ਇਕ ਹਸਪਤਾਲ 'ਚ ਹੋਈ ਸੀ। ਇਕ ਸਰਕਾਰੀ ਪ੍ਰੀਖਣ 'ਚ ਬੀਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰਾਂ (ਸੀ. ਡੀ. ਸੀ.) ਵਲੋਂ ੌਰਤ 'ਚ ਇਬੋਲਾ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਇਹ ਅਮਰੀਕਾ 'ਚ ਇਸ ਇਨਫੈਕਸ਼ਨ ਦਾ ਪਹਿਲਾ ਮਾਮਲਾ ਬਣ ਗਿਆ ਹੈ।
ਸੀ. ਡੀ. ਸੀ. ਦੇ ਮੁੱਖ ਥਾਮਸ ਫ੍ਰਾਈਡੇਨ ਨੇ ਕਿਹਾ ਿਕ ਉਨ੍ਹਾਂ ਦੀ ਏਜੰਸੀ ਇਸ ਗੱਲ ਦੀ ਜਾਂਚ ਕਰੇਗੀ ਕਿ ਪੂਰੇ ਸੁਰੱਖਿਆਤਮਕ ਕਵਚ ਦੇ ਬਾਵਜੂਦ ਕਾਰਕੁੰਨਾਂ ਨੂੰ ਵਾਇਰਸ ਦੇ ਇਨਫੈਕਸ਼ਨ ਤੋਂ ਕਿਵੇਂ ਬਚਾਇਆ ਜਾਵੇ।
ਟਾਈਗਰ ਸਪੋਰਟਸ ਕਲੱਬ ਨੇ ਪਹਿਲਾ ਖੇਡ ਟੂਰਨਾਮੈਂਟ ਕਰਵਾਇਆ
NEXT STORY