ਜਲੰਧਰ-ਲਾਂਬੜਾ ਦੇ ਕੋਲ ਸਥਿਤ ਸਿੰਘਾ ਪਿੰਡ ਦੇ ਬਾਹਰ ਲਾਂਬੜਾ-ਨਕੋਦਰ ਹਾਈਵੇ ਲੋਕਾਂ ਦੇ ਖੂਨ ਦਾ ਇੰਨਾ ਪਿਆਸਾ ਬਣ ਚੁੱਕਾ ਹੈ ਕਿ ਇਸ ਨੂੰ ਦੇਸ਼ ਭਰ ਦੀਆਂ ਖਤਰਨਾਕ ਸੜਕਾਂ ਅਤੇ ਸੜਕ ਹਾਦਸਿਆਂ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ। ਆਮਿਰ ਖਾਨ ਨੇ ਹਾਲ ਹੀ 'ਚ ਇਸ ਰੋਡ ਦਾ ਜ਼ਿਕਰ ਆਪਣੇ ਟੀ. ਵੀ. ਪ੍ਰੋਗਰਾਮ 'ਸੱਤਿਆਮੇਵ ਜਯਤੇ' 'ਚ ਵੀ ਕਰ ਚੁੱਕੇ ਹਨ।
ਬੀਤੇ ਦੋ ਸਾਲਾਂ 'ਚ ਇਸ ਰੋਡ 'ਤੇ ਕਰੀਬ 2 ਦਰਜਨ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਹਾਲ 'ਚ ਇਸ ਰੋਡ 'ਤੇ ਇਕ ਹਾਦਸਾ ਵਾਪਰਿਆ, ਜਿਸ 'ਚ ਬੇਕਾਬੂ ਟਰੱਕ ਦੀ ਲਪੇਟ 'ਚ ਆਉਣ ਨਾਲ ਦੋ ਔਰਤਾਂ ਅਤੇ ਇਕ ਆਟੋ ਚਾਲਕ ਦੀ ਮੌਤ ਹੋ ਗਈ। ਇਕ ਦੂਜੇ ਹਾਦਸੇ 'ਚ ਟਾਟਾ ਸਫਾਰੀ ਦੀ ਲਪੇਟ 'ਚ ਆਈ ਇਕ ਔਰਤ ਦੀ ਜ਼ਿੰਦਗੀ ਵੀ ਬਚ ਨਾ ਸਕੀ। ਇਸ ਤਰ੍ਹਾਂ ਇਸ ਰੋਡ ਨੇ ਲੋਕਾਂ ਨੂੰ ਅਜਿਹੇ ਡੂੰਘੇ ਜ਼ਖਮ ਦਿੱਤੇ ਹਨ, ਜੋ ਸ਼ਾਇਦ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਨਹੀਂ ਭੁੱਲਣਗੇ।
ਆਮਿਰ ਖਾਨ ਨੇ ਵੀ ਐਤਵਾਰ ਨੂੰ 'ਸੱਤਿਆਮੇਵ ਜਯਤੇ' 'ਚ ਇਸੇ ਰੋਡ 'ਤੇ ਵਾਪਰੇ ਅਕਾਲ ਸਕੂਲ ਦੀ ਬੱਸ ਦੇ ਹਾਦਸੇ ਦਾ ਜ਼ਿਕਰ ਕੀਤਾ, ਜਿਸ ਨੂੰ ਸੁਣ ਕੇ ਉੱਥੇ ਬੈਠਾ ਹਰ ਸ਼ਖਸ ਰੋ ਪਿਆ। ਇਸ ਹਾਦਸੇ 'ਚ 13 ਸਕੂਲੀ ਬੱਚੇ ਆਪਣੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਆ ਬੈਠੇ ਸਨ। ਹਾਦਸੇ ਤੋਂ ਬਾਅਦ ਪੂਰੀ ਸੜਕ ਪੂਰੀ ਤਰ੍ਹਾਂ ਖੂਨੋ-ਖੂਨ ਹੋ ਚੁੱਕੀ ਸੀ ਅਤੇ ਬੱਚਿਆਂ ਦੀਆਂ ਕਿਤਾਬਾਂ, ਸਕੂਲ ਬੈਗ, ਟਿਫਨ, ਜੁੱਤੀਆਂ ਅਤੇ ਹੋਰ ਸਮਾਨ ਹਰ ਪਾਸੇ ਖਿੱਲਰਿਆ ਹੋਇਆ ਸੀ।
ਲਾਂਬੜਾ ਤੋਂ ਨਕੋਦਰ ਰੋਡ 'ਤੇ ਵਾਪਰਨ ਵਾਲੇ ਹਾਦਸਿਆਂ ਦਾ ਮੁੱਖ ਕਾਰਨ ਵਾਹਨਾਂ ਦੀ ਓਵਰ ਲੋਡਿੰਗ ਅਤੇ ਸੜਕ ਦੀ ਘੱਟ ਚੌੜਾਈ ਬਣ ਰਹੀ ਹੈ। ਓਵਰਲੋਡਿਡ ਵਾਹਨ ਛੋਟੇ ਵਾਹਨਾਂ ਨੂੰ ਪਿੱਛੇ ਛੱਡਣ ਦੀ ਜ਼ਿੱਦ 'ਚ ਉਨ੍ਹਾਂ ਨੂੰ ਹਾਦਸੇ ਦਾ ਸ਼ਿਕਾਰ ਬਣਾ ਲੈਂਦੇ ਹਨ। ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰੋਡ 'ਤੇ ਲੋਕਾਂ ਨੂੰ ਬਚਾਉਣ ਲਈ ਉਹ ਕੋਈ ਠੋਸ ਕਦਮ ਚੁੱਕੇ।
ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਗ੍ਰਿਫਤਾਰ
NEXT STORY