ਫ਼ਰੀਦਕੋਟ (ਰਾਜਨ)-ਕਰਵਾਚੌਥ ਵਾਲੀ ਸ਼ਾਮ ਨੂੰ ਸਥਾਨਕ ਨਹਿਰ 'ਚ ਡਿੱਗੇ ਨੌਜਵਾਨ ਸਤਵਿੰਦਰ ਸਿੰਘ ਹੈਪੀ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਸਦਕਾ ਇਸਦੇ ਪਰਿਵਾਰਕ ਮੈਂਬਰਾਂ 'ਚ ਹੋਰ ਵੀ ਗੁੱਸੇ ਦੀ ਲਹਿਰ ਦੌੜ ਗਈ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਮ੍ਰਿਤਕ ਸਤਵਿੰਦਰ ਸਿੰਘ ਹੈਪੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਜਦੋਂ ਇਹ ਨਹਿਰ 'ਤੇ ਗਿਆ ਤਾਂ ਦੋ ਪੁਲਸ ਮੁਲਾਜ਼ਮਾਂ ਨੇ ਇਸਦੀ ਤਲਾਸ਼ੀ ਲੈਣ ਤੋਂ ਬਾਅਦ ਕਾਫ਼ੀ ਕੁੱਟਮਾਰ ਕੀਤੀ ਅਤੇ ਨਹਿਰ 'ਤ ਸੁੱਟ ਦਿੱਤਾ।
ਮ੍ਰਿਤਕ ਹੈਪੀ ਦੀ ਲਾਸ਼ ਮਚਾਕੀ ਕੋਲ ਨਹਿਰ ਵਿਚ ਤੈਰਦੀ ਪਾਈ ਜਾਣ 'ਤੇ ਜਦੋਂ ਇਸਦੀ ਸੂਚਨਾ ਮਿਲੀ ਤਾਂ ਲਾਸ਼ ਦੀ ਪਛਾਣ ਕਰਕੇ ਇਸਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਜਿੱਥੇ ਪਰਿਵਾਰਕ ਮੈਂਬਰ ਭਾਰੀ ਸਦਮੇਂ ਵਿਚ ਪਾਏ ਗਏ।
ਪਾਕਿਸਤਾਨੋਂ ਆਈ 5 ਕਰੋੜ ਦੀ ਹੈਰੋਇਨ ਸਣੇ ਤਿੰਨ ਤਸਕਰ ਕਾਬੂ (ਵੀਡੀਓ)
NEXT STORY