ਲੁਧਿਆਣਾ (ਰਾਜ): ਰੱਖੜੀ ਵਾਲੇ ਦਿਨ ਡੇਹਲੋਂ ਨਹਿਰ ’ਚ ਡੁੱਬਣ ਵਾਲੇ 18 ਸਾਲਾ ਸੰਨੀ ਦੀ ਲਾਸ਼ 48 ਘੰਟਿਆਂ ਬਾਅਦ ਨਾਰੰਗਵਾਲ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ।
ਡੇਹਲੋਂ ਥਾਣਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਲਾਸ਼ ਦਾ ਸਸਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਨੀ ਇਲਾਕੇ ਦੇ ਪੰਜ ਦੋਸਤਾਂ ਨਾਲ ਸਾਈਕਲ ਅਤੇ ਐਕਟਿਵਾ ’ਤੇ ਨਹਿਰ ’ਚ ਨਹਾਉਣ ਗਿਆ ਸੀ। ਉੱਥੇ ਪਹੁੰਚਣ ਤੋਂ ਬਾਅਦ ਉਹ ਸਾਰੇ ਰੇਲਵੇ ਟਰੈਕ ’ਤੇ ਚੜ੍ਹ ਗਏ ਅਤੇ ਇਕ-ਇਕ ਕਰ ਕੇ ਨਹਿਰ ’ਚ ਛਾਲਾਂ ਮਾਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ
ਇਸ ਦੌਰਾਨ ਇਕ ਵਾਰ ਸਾਰੇ ਇਕੱਠੇ ਛਾਲ ਮਾਰ ਗਏ। ਸੰਨੀ ਡੂੰਘਾਈ ’ਚ ਜਾਣ ਕਾਰਨ ਬਾਹਰ ਨਹੀਂ ਆ ਸਕਿਆ, ਜਦੋਂ ਕਿ ਬਾਕੀ 5 ਦੋਸਤਾਂ ਨੂੰ ਲੋਕਾਂ ਨੇ ਬਾਹਰ ਕੱਢ ਲਿਆ। ਦੋਸਤਾਂ ਨੇ ਘਰ ਜਾ ਕੇ ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।
ਏ. ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਆਖ਼ਿਰਕਾਰ 2 ਦਿਨਾਂ ਬਾਅਦ ਸੰਨੀ ਦੀ ਲਾਸ਼ ਪਿੰਡ ਨਾਰੰਗਵਾਲ ਸਥਿਤ ਨਹਿਰ ਤੋਂ ਬਰਾਮਦ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਸਾਲਾ ਲੜਕੀ ਦੀ ਸ਼ੱਕੀ ਹਾਲਤ ’ਚ ਮੌਤ! ਲਟਕਦੀ ਮਿਲੀ ਲਾਸ਼
NEXT STORY