ਦੁਬੰਈ- ਦੋਹਾਕਤਰ ਦੇ ਵਿਚ ਸਾਡੇ ਮਾਰਗ ਦਰਸ਼ਕ ਅਤੇ ਮਨੁੱਖੀ ਸਿਧਾਂਤਾ ਦੇ ਸੰਸਥਾਪਕ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਅਲੌਕਿਕ ਪ੍ਰਗਟ ਦਿਵਸ ਪਿਛਲੇ ਦਿਨੀਂ ਨੌਜਵਾਨ ਸਭਾ ਵਲੋਂ ਮਨਾਇਆ ਗਿਆ ਅਤੇ ਕੰਪਨੀ ਦੇ ਡਾਇਰੈਕਟਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਭਗਵਾਨ ਸ਼੍ਰੀ ਵਾਲਮੀਕਿ ਜੀ ਆਦਿਕਵੀ ਵੈਦਿਕ ਦ੍ਰਿਸ਼ਟੀ ਅਤੇ ਕਾਵਿ ਸ੍ਰਿਸ਼ਟੀ ਦੀ ਸਮਰੱਥਾ ਨਾਲ ਸੰਪੰਨ ਸਨ ਅਤੇ ਉਨ੍ਹਾਂ ਨੇ 'ਰਾਮਾਇਣ' ਰਾਹੀਂ ਵੇਦ ਦਾ ਸਾਰ ਅਤੇ ਵੈਦਿਕ ਸੂਕਤੀਆਂ ਦੀ ਮਹਿਮਾ ਮਨੁੱਖੀ ਜਾਤੀ ਤੱਕ ਪਹੁੰਚਾਈ । ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਦੱਸੇ ਗਏ ਮਾਰਗ 'ਤੇ ਹੀ ਚੱਲਣਾ ਚਾਹੀਦਾ ਹੈ। ਇਸ ਮੌਕੇ 'ਤੇ ਕਮੇਟੀ ਮੈਂਬਰ ਅਰੁਣ ਭੱਟੀ, ਕਰਮ ਪਾਲ, ਸੋਮਨਾਥ ਬਾਂਗਰ, ਰਵੀ ਪਾਲ, ਵਰੁਣ ਦੀਪ, ਕਮਲਜੀਤ, ਮੀਕਾ,ਸੋਨੀ ਮੌਜੂਦ ਸਨ।
'ਭਾਈ ਸਤਨਾਮ ਸਿੰਘ ਦੇ ਜਥੇ ਨੇ ਹਜੂਰੀ ਰਾਗੀ ਵਜੋਂ ਸੰਭਾਲੀ ਸੇਵਾ'
NEXT STORY