ਆਕਲੈਂਡ (ਜੁਗਰਾਜ ਸਿੰਘ ਮਾਨ)-ਨਿਊਜ਼ੀਲੈਂਡ 'ਚ ਹਜ਼ੂਰੀ ਰਾਗੀ ਵਜੋਂ ਪ੍ਰੰਪਰਾਗਤ ਤੰਤੀ ਸਾਜਾਂ ਨਾਲ ਭਾਈ ਸਤਨਾਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਹਰਜਿੰਦ ਸਿੰਘ ਅਤੇ ਭਾਈ ਗਗਨਦੀਪ ਸਿੰਘ ਦਾ ਜੱਥਾ ਕੀਰਤਨ ਕਰੇਗਾ, ਇਹ ਉਪਰਾਲਾ ਟੌਰੰਗਾ ਸਿੱਖ ਸੁਸਾਇਟੀ ਵਲੋਂ ਕੀਤਾ ਹੈ, ਜੋ ਕਿ ਸਮੇਂ-ਸਮੇਂ ਦੌਰਾਨ ਪੰਜਾਬ ਤੋਂ ਨਾਮਵਰ ਕੀਰਤਨੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਬੁਲਾ ਕੇ ਨਿਊਜ਼ੀਲੈਂਡ 'ਚ ਸਿੱਖ ਸੰਗਤਾਂ ਨੂੰ ਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੀ ਰਹਿੰਦੀ ਹੈ। ਟੌਰੰਗਾ ਸਿੱਖ ਸੁਸਾਇਟੀ ਵਲੋਂ ਪੰਜਾਬ ਦੇ ਨਾਮਵਾਰ ਰਾਗੀ ਜੱਥੇ. ਜੋ ਕਿ ਦਿਲਰੂਬਾ (ਤੰਤੀ ਸਾਜ) ਦੀ ਸੰਗਤ ਨਾਲ ਕੀਰਤਨ ਕਰਦੇ ਹਨ, ਨੂੰ ਹਜ਼ੂਰੀ ਰਾਗੀ ਦੀ ਸੇਵਾ ਲਈ ਬੁਲਾਇਆ ਹੈ ਜ਼ਿਕਰਯੋਗ ਹੈ ਕਿ ਜੱਥੇ ਦੇ ਮੁਖੀ ਭਾਈ ਸਤਨਾਮ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਮਿਊਜ਼ਿਕ ਦੀ ਐਮ. ਏ., ਡਿਪਲੋਮਾ ਇਨ ਗੁਰਮਤਿ ਸੰਗੀਤ ਵਰਗੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੈ। ਦਿਲਰੂਬਾ ਵਾਦਕ ਭਾਈ ਗਗਨਦੀਪ ਸਿੰਘ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਿਊਜ਼ਿਕ ਦੀ ਬੀ.ਏ (ਮਿਊਜ਼ਿਕ ਇਨਸਟਰੂਮੈਂਟ) ਕੀਤੀ। ਇਹ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੀ ਹਾਜ਼ਰੀ ਭਰ ਚੁੱਕਾ ਹੈ। ਪਿਛਲੇ ਇਕ ਸਾਲ ਤੋਂ ਗੁਰਦੁਆਰਾ ਕਲਗੀਧਰ ਟੌਰੰਗਾ ਵਿਖੇ ਸੇਵਾ ਨਿਭਾਅ ਰਹੇ ਰਾਗੀ ਭਾਈ ਗੁਰਜੀਤ ਸਿੰਘ ਸਮਰਾਏ, ਭਾਈ ਹਰਦੀਪ ਸਿੰਘ ਸਿੰਧਲੀ ਅਤੇ ਭਾਈ ਦਿਲਬਾਗ ਸਿੰਘ ਜੰਡਿਆਲਾ ਨੂੰ ਸੇਵਾਮੁਕਤ ਕਰਕੇ ਵਿਦਾਇਗੀ ਦਿੱਤੀ ਗਈ ਅਤੇ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਦੇ ਕੇ ਨਿਵਾਜਿਆ ਗਿਆ।
ਇਬੋਲਾ ਟੈਸਟ 'ਚੋਂ ਅਮਰੀਕੀ ਸਿਹਤਕਰਮੀ ਨਿਕਲੀ ਪਾਜ਼ੀਟਿਵ
NEXT STORY