ਬਗਦਾਦ-ਉੱਤਰੀ ਇਰਾਕ 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 28 ਕੁਰਦ ਫੌਜੀ ਮਾਰੇ ਗਏ।
ਕੋਬਾਨੀ ਦੀ ਰੱਖਿਆ ਪ੍ਰੀਸ਼ਦ ਦੇ ਉਪ ਮੁਖੀ ਨੇ ਦੱਸਿਆ ਕਿ ਐਤਵਾਰ ਨੂੰ ਸ਼ਾਮ ਹੁੰਦੇ ਹੀ ਸ਼ਹਿਰ 'ਚ ਭਾਰੀ ਬੰਬਾਰੀ ਸ਼ੁਰੂ ਹੋ ਗਈ। ਪੂਰਬੀ ਅਤੇ ਦੱਖਣ ਪੂਰਬੀ ਖੇਤਰ 'ਚ 'ਚ ਸੰਘਰਸ਼ ਚੱਲ ਰਿਹਾ ਹੈ ਪਰ ਕਿਸੇ ਨੇ ਵੀ ਖੇਤਰ 'ਤੇ ਆਪਣਾ ਕਬਜ਼ਾ ਨਹੀਂ ਕੀਤਾ ਹੈ।
ਕੋਬਾਨੀ ਜ਼ਿਲੇ ਦੇ ਕੁਰਦਿਸ਼ ਪ੍ਰਸ਼ਾਸਨ ਦੇ ਉਪ ਵਿਦੇਸ਼ ਮੰਤਰੀ ਇਦਰਿਸ ਨਾਸਨ ਨੇ ਕਿਹਾ ਕਿ ਬੀਤੀ ਸ਼ਾਮ ਤੋਂ ਹੀ ਖੇਤਰ 'ਚ ਭਾਰੀ ਸੰਘਰਸ਼ ਚੱਲ ਰਿਹਾ ਹੈ। ਕੁਰਦਿਸ਼ ਲੜਾਕਿਆਂ ਨੇ ਸ਼ਹਿਰ 'ਚੋਂ ਅੱਤਵਾਦੀਆਂ ਨੂੰ ਫੜਿਆ ਹੈ। ਉਥੇ ਹੀ ਸੀਰੀਆ ਦੇ ਮਨੁੱਖੀ ਅਧਿਕਾਰ ਨਿਗਰਾਨੀ ਸਮੂਹ ਨੇ ਦੱਸਿਆ ਕਿ ਕੋਬਾਨੀ ਦੀ ਕੁਰਦਿਸ਼ ਫੌਜ ਨੇ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ। ਪਿਛਲੇ ਦਿਨੀਂ ਆਈ. ਐਸ. ਦੇ 36 ਅੱਤਵਾਦੀ ਮਾਰੇ ਗਏ ਹਨ ਜਿਸ 'ਚ ਸਾਰੇ ਵਿਦੇਸ਼ੀ ਹਨ ਜਦੋਂ ਕਿ ਕੁਰਦਿਸ਼ ਦੇ 8 ਲੜਾਕੇ ਮਾਰੇ ਗਏ ਹਨ। ਇਸ ਦੌਰਾਨ ਅਮਰੀਕੀ ਫੌਜ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਵਾਸ਼ਿੰਗਟਨ ਭਵਿੱਖ 'ਚ ਇਰਾਕੀ ਫੌਜ ਨੂੰ ਜ਼ਮੀਨੀ ਸੰਘਰਸ਼ ਲਈ ਆਪਣੀ ਸਹਾਇਤਾ ਵਧਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਗਵਾਈ ਵਾਲੀ ਫੌਜ ਇਸਲਾਮਿਕ ਸਟੇਟ ਆਈ. ਐਸ. ਅੱਤਵਾਦੀਆਂ ਦੇ ਠਿਕਾਣਿਆਂ 'ਤੇ ਹਮਲਾ ਕਰ ਰਹੀ ਹੈ। ਹਾਲ ਦੇ ਕੁਝ ਦਿਨਾਂ 'ਚ ਸੀਰੀਆ 'ਚ ਤੁਰਕੀ ਦੀ ਸਰਹੱਦ ਕੋਲ ਕੁਰਦ ਵੱਧ ਗਿਣਤੀ ਕੋਬਾਨੀ ਸ਼ਹਿਰ 'ਚ ਆਈ. ਐਸ. ਲਗਾਤਾਰ ਹਮਲੇ ਕਰ ਰਿਹਾ ਹੈ।
ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆਂ
NEXT STORY