ਬਟਾਲਾ : ਗੁਰਦਾਸਪੁਰ ਜ਼ਿਲੇ 'ਚ ਬਟਾਲਾ ਦੇ ਸਤਕੋਹਾ ਪਿੰਡ ਦੇ ਨੇੜੇ ਸੋਮਵਾਰ ਨੂੰ ਇਕ ਵਾਹਨ ਉਲਟਣ ਨਾਲ ਲਗਭਗ 12 ਖਿਡਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਸਰਜਾ ਦੀ ਫੁੱਟਬਾਲ ਟੀਮ ਨੋਸ਼ੇਰਾ ਮਾਜਾ ਕਸਬੇ 'ਚ ਸਕੂਲ ਟੂਰਨਾਮੈਂਟ 'ਚ ਭਾਗ ਲੈਣ ਲਈ ਇਕ ਵਾਹਨ 'ਚ ਬੈਠ ਕੇ ਜਾ ਰਹੀ ਸੀ।
ਇਸ ਦੌਰਾਨ ਅੱਗੇ ਦੇ ਪਹੀਆ ਫਟਣ ਨਾਲ ਵਾਹਨ ਉਲਟ ਗਿਆ ਅਤੇ ਉਸ ਵਿਚ ਸਵਾਰ 12 ਖਿਡਾਰੀ ਜ਼ਖਮੀ ਹੋ ਗਏ। ਇਨਵਾਂ ਵਿਚ ਸਕੂਲ ਡੀ.ਪੀ.ਆਈ. ਅਜਮੇਰ ਸਿੰਘ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾ ਵਿਚੋਂ ਤਿੰਨ ਖਿਡਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਫਰਜ਼ੀ ਐਨਕਾਊਂਟਰ : 'ਮੇਰੇ ਪੁੱਤਾਂ ਨੂੰ ਸਾਜ਼ਿਸ਼ ਦੇ ਤਹਿਤ ਮਾਰਿਆ'
NEXT STORY