ਆਕਲੈਂਡ, (ਜੁਗਰਾਜ ਸਿੰਘ ਮਾਨ)- 7 ਅਕਤੂਬਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਿੱਖ ਚਿਲਡਰਨ ਡੇ 2014 ਦੌਰਾਨ ਹੋਏ ਗੁਰਮਤਿ ਮੁਕਾਬਲਿਆਂ 'ਚ ਟੌਰੰਗਾ ਦੇ ਬੱਚਿਆਂ ਵਲੋਂ ਕੀਤੀਆਂ ਪ੍ਰਾਪਤੀਆਂ ਬਦਲੇ ਸਾਰੇ ਬੱਚਿਆਂ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਦੀ ਪ੍ਰਬੰਧਕ ਕਮੇਟੀ ਵਲੋਂ ਮੈਡਲਾਂ ਅਤੇ ਆਈਪੈਡਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਨੂੰ ਤਨ-ਮਨ ਨਾਲ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਬੀਬੀ ਰਘਵੀਰ ਕੌਰ, ਬੀਬੀ ਰੂਪਜੀਤ ਕੌਰ ਅਤੇ ਬੀਬੀ ਕਰਮਜੀਤ ਕੌਰ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਉਨ੍ਹਾ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
12 ਅਕਤੂਬਰ 2014 ਦਿਨ ਐਤਵਾਰ ਨੂੰ ਹੋਏ ਹਫਤਾਵਾਰੀ ਦੀਵਾਨਾਂ ਵਿਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ 'ਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਵਿਸ਼ੇਸ਼ ਸੱਦੇ 'ਤੇ ਆਏ। ਉਨ੍ਹਾਂ ਨੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਜਸ ਕਰਕੇ ਬਾਣੀ ਨਾਲ ਜੋੜਿਆ। ਦੀਵਾਨਾਂ ਦੀ ਸਮਾਪਤੀ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਲੰਗਰ ਦੀ ਸੇਵਾ ਗੁਰਮੇਲ ਸਿੰਘ ਲਾਲੀ ਦੇ ਸਮੂਹ ਪਰਿਵਾਰ ਵਲੋਂ ਕੀਤੀ ਗਈ। ਬੱਚਿਆਂ ਲਈ ਪੰਜ ਆਈਪੈਡਾਂ ਦੀ ਸੇਵਾ ਹਰਦੇਵ ਸਿੰਘ ਲਿਧੜ ਬ੍ਰਦਰਜ਼ ਕੈਮਰਨ ਰੋਡ 'ਬਿਨ-ਇਨ' ਵਾਲਿਆਂ ਵਲੋਂ ਕੀਤੀ ਗਈ। ਇਸ ਮੌਕੇ ਭਾਈ ਕਸ਼ਮੀਰ ਸਿੰਘ ਹੇਅਰ, ਸੁਖਦੇਵ ਸਿੰਘ ਸਮਰਾ, ਸ਼ਿੰਦਰ ਸਿੰਘ ਸਮਰਾ, ਸ਼ੀਤਲ ਸਿੰਘ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਤਰਲੋਚਨ ਸਿੰਘ ਉਪਰੋਕਤ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।
ਆਈ. ਐਸ. ਦੇ ਹਮਲੇ 'ਚ 28 ਕੁਰਦਿਸ਼ ਫੌਜੀ ਮਾਰੇ ਗਏ
NEXT STORY