ਮੁੰਬਈ- ਬਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਦੇ ਕਾਰਨ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ’ਚ ਰੁਪਿਆ 22 ਪੈਸੇ ਮਜ਼ਬੂਤ ਹੋ ਕੇ 61.10 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਪਿਛਲੇ ਸੈਸ਼ਨ ’ਚ ਇਹ 61.32 ਰੁਪਏ ਪ੍ਰਤੀ ਡਾਲਰ ’ਤੇ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ ’ਚ ਪੰਜ ਪੈਸੇ ਸੁਧਰ ਕੇ 61.27 ਰੁਪਏ ਪ੍ਰਤੀ ਡਾਲਰ ’ਤੇ ਖੁੱਲ੍ਹਣ ਵਾਲਾ ਰੁਪਿਆ ਕਾਰੋਬਾਰ ਦੇ ਦੌਰਾਨ 61.32 ਰੁਪਏ ਪ੍ਰਤੀ ਡਾਲਰ ਦੇ ਘੱਟੋ-ਘੱਟ ਪੱਧਰ ਤੱਕ ਵੀ ਉਤਰਿਆ। ਪਰ ਬਾਅਦ ਵਿਚ ਸ਼ੇਅਰ ਬਾਜ਼ਾਰ ’ਚ ਆਈ ਤੇਜ਼ੀ ਦੇ ਦਮ ’ਤੇ ਇਹ 61.07 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਕੇ ਸੈਸ਼ਨ ਦੀ ਸਮਾਪਤੀ ’ਤੇ ਪਿਛਲੇ ਸੈਸ਼ਨ ਦੇ ਮੁਕਾਬਲੇ 22 ਪੈਸੇ ਉੱਪਰ 61.10 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਅਤੇ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ।
ਵੀ-ਮਾਰਟ ਦਾ ਅਗਲੇ ਚਾਰ ਸਾਲਾਂ ’ਚ 200 ਸਟੋਰ ਖੋਲ੍ਹਣ ਦਾ ਟੀਚਾ
NEXT STORY