ਮੁੰਬਈ- ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਘਰ ਦੇ ਪਤੇ ਦੇ ਲਈ ਇਕ ਹੀ ਪਰੂਫ ਦੇ ਨਿਯਮ ਦੀ ਪਾਲਣਾ ਕਰਨ ਨੂੰ ਕਿਹਾ ਹੈ। ਕੇਂਦਰੀ ਬੈਂਕ ਨੇ ਪਾਇਆ ਕਿ ਕਈ ਬੈਂਕ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਹੀ ਇਹ ਨਿਯਮ ਜਾਰੀ ਕੀਤਾ ਗਿਆ ਹੈ।
ਰਿਜ਼ਰਵ ਬੈਂਕ ਦੇ ਮੁਤਾਬਕ ਪਤੇ ਦੇ ਲਈ ਸਿਰਫ ਇਕ ਪ੍ਰਮਾਣ ਪੱਤਰ ਦੀ ਜ਼ਰੂਰਤ ਦੇ ਬਾਰੇ ਵਿਚ ਸਪੱਸ਼ਟ ਦਿਸ਼ਾ-ਨਿਰਦੇਸ਼ ਦੇ ਬਾਵਜੂਦ ਉਸ ਦੇ ਨੋਟਿਸ ’ਚ ਇਹ ਆਇਆ ਹੈ ਕਿ ਗਾਹਕ ਦੇ ਸਥਾਈ ਪਤੇ ਦਾ ਸਬੂਤ ਦੇਣ ਦੇ ਬਾਵਜੂਦ ਕੁਝ ਬੈਂਕ ਵਰਤਮਾਨ ਸਮੇਂ ਦੀ ਪਛਾਣ ਦਾ ਸਬੂਤ ਮੰਗਦੇ ਹਨ।
ਬੈਂਕਾਂ ਤੋਂ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਕਿ ਜਿਨ੍ਹਾਂ ਮਾਮਲਿਆਂ ’ਚ ਸਥਾਈ ਪਤੇ ਦਾ ਸਬੂਤ ਉਪਲਬਧ ਕਰਵਾਇਆ ਗਿਆ ਹੈ ਉੱਥੋਂ ਉਹ ਗਾਹਕਾਂ ਤੋਂ ਪਤੇ ਦੇ ਲਈ ਵਾਧੂ ਜਾਣਕਾਰੀ ਨਾ ਮੰਗਣ।
ਬੈਂਕ ਦੇ ਮੁੱਖ ਕਾਰਜਪਾਲਕ ਚੇਅਰਪਰਸਨ ਨੂੰ ਲਿਖੀ ਚਿੱਠੀ ਵਿਚ ਬੈਂਕ ਨੂੰ ਇਸ ਬਾਰੇ ’ਚ 17 ਅਕਤੂਬਰ ਤੱਕ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਸ ਤੋਂ ਪਹਿਲੇ ਇਸ ਸਾਲ ਜੂਨ ਵਿਚ ਰਿਜ਼ਰਵ ਬੈਂਕ ਨੇ ਬੈਂਕ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹੋਏ ਗਾਹਕਾਂ ਨੂੰ ਪਤੇ ਦੇ ਲਈ ਸਿਰਫ ਇਕ ਪ੍ਰਮਾਣਪੱਤਰ (ਸਥਾਈ ਜਾਂ ਸਥਾਨਕ) ਦੇਣ ਦੀ ਇਜਾਜ਼ਤ ਦਿੱਤੀ ਸੀ।
ਲਾਲਡੂ ਦੇ ਨੇੜੇ ਬਣੇਗਾ ਇੰਡਸਟ੍ਰੀਅਲ ਪਾਰਕ : ਬਾਦਲ
NEXT STORY