ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਇਕ ਆਤਮਘਾਤੀ ਕਾਰ ਬੰਬ ਹਮਲਾਵਰ ਨੇ ਅਮਰੀਕੀ ਅਗਵਾਈ ਵਾਲੇ ਕੌਮਾਂਤਰੀ ਸੁਰੱਖਿਆ ਫੋਰਸ ਦੇ ਕਾਫਲੇ 'ਤੇ ਹਮਲਾ ਕੀਤਾ, ਜਿਸ 'ਚ ਦੋ ਵਿਅਕਤੀ ਮਾਰੇ ਗਏ, ਜਦੋਂ ਕਿ ਤਿੰਨ ਹੋਰ ਫੱਟੜ ਹੋ ਗਏ।
ਸੂਤਰਾਂ ਮੁਤਾਬਕ ਘਟਨਾ ਪੂਰਬੀ ਕਾਬੁਲ 'ਚ ਜਲਾਲਾਬਾਦ ਰੋਡ 'ਤੇ ਵਾਪਰੀ। ਕਾਫਲੇ 'ਚ ਸ਼ਾਮਲ ਤਿੰਨ ਵਿਦੇਸ਼ੀ ਫੌਜੀ ਹਮਲੇ 'ਚ ਜ਼ਖਮੀ ਹੋਏ, ਜਦੋਂ ਕਿ ਮਰਨ ਵਾਲਿਆਂ 'ਚ ਆਤਮਘਾਤੀ ਹਮਲਾਵਰ ਅਤੇ ਇਕ ਆਮ ਨਾਗਰਿਕ ਸ਼ਾਮਲ ਹਨ।
ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾ ਗ੍ਰੀਨ ਵਿਲੇਜ ਕੈਂਪ ਨੇੜੇ ਹੋਇਆ, ਜਿਥੋਂ ਤੱਕ ਸੰਯੁਕਤ ਰਾਸ਼ਟਰ ਅਤੇ ਦੂਜੇ ਵਿਦੇਸ਼ੀ ਕਰਮਚਾਰੀ ਅਤੇ ਸਹਾਇਤਾ ਕਰਮੀ ਰਹਿੰਦੇ ਹਨ।
ਕਸ਼ਮੀਰ ਵਿਵਾਦ ਦਾ ਨਾ ਸੁਲਝਣਾ ਸੰਯੁਕਤ ਰਾਸ਼ਟਰ ਦੀ ਅਸਫਲਤਾ
NEXT STORY