ਨਿਊਯਾਰਕ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂ ਰਾਮ ਰਾਜਨ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ 'ਚ ਸੁਧਾਰ ਅਜੇ ਵੀ ਆਸਾਨ ਹੈ ਅਤੇ ਉਮੀਦ ਜਤਾਈ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਠੋਸ ਰੂਪ ਨਾਲ 5 ਫੀਸਦੀ ਵਾਧੇ ਦੇ ਘੇਰੇ 'ਚ ਆ ਜਾਵੇਗਾ ਇਸ ਦੇ ਨਾਲ ਹੀ ਅਗਲੇ ਵਿੱਤੀ ਸਾਲ 'ਚ ਹੋਰ ਵਾਧਾ ਹੋਵੇਗਾ।
ਰਿਜ਼ਰਵ ਬੈਂਕ ਦੇ ਗਵਰਨਰ ਨੇ ਇਹ ਵੀ ਕਿਹਾ ਹੈ ਕਿ ਉਹ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ 'ਚ ਵਾਧੇ ਦੇ ਬਾਰੇ 'ਚ ਕਾਫੀ ਚਿੰਤਤ ਨਹੀਂ ਹਨ ਕਿਉਂਕਿ ਦੇਸ਼ ਦੇ ਕੋਲ ਪੂਰਾ ਵਿਦੇਸ਼ੀ ਭੰਡਾਰ ਹੈ। ਇਸ ਸਮੇਂ ਵੱਡੇ ਐਲਾਨ ਦੀ ਕੋਈ ਲੋੜ ਨਹੀਂ ਹੈ। ਭਾਰਤ ਨੂੰ ਬੱਸ ਕੁਝ ਖਾਮੀਆਂ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਇਸ ਸੰਦਰਭ 'ਚ ਕੋਲਾ ਅਤੇ ਗੈਸ ਖੇਤਰ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਹੈ। ਰਾਜਨ ਵਾਸ਼ਿੰਗਟਨ 'ਚ ਇੰਸਟੀਚਿਊਟ ਆਫ ਇੰਟਰਨੈਸ਼ਨਲ ਫਾਈਨਾਂਸ 'ਚ ਬੋਲ ਰਹੇ ਸਨ।
ਰਿਜ਼ਰਵ ਬੈਂਕ ਨੇ ਬੈਂਕਾਂ ਤੋਂ ਪਤੇ ਦੇ ਲਈ ਇਕ ਸਰਟੀਫਿਕੇਸ਼ਨ ਨਿਯਮ ਦੀ ਪਾਲਣਾ ਕਰਨ ਨੂੰ ਕਿਹਾ
NEXT STORY