ਫਿਲੌਰ (ਭਟਿਆਰਾ)-ਪਾਕਿਸਤਾਨ ਵਲੋਂ ਭਾਰਤ ਉਪਰ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਭਾਰਤ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਨੂੰ ਉਜਾਗਰ ਕਰਦੇ ਹੋਏ ਅੱਜ ਫਿਲੌਰ ਦੇ ਨਵਾਂਸ਼ਹਿਰ ਰੋਡ 'ਤੇ ਸ੍ਰੀ ਗੁਰੂ ਰਵਿਦਾਸ ਸੈਨਾ ਵਲੋਂ ਪਾਕਿਸਤਾਨ ਦਾ ਝੰਡਾ ਅਤੇ ਪਾਕਿਸਤਾਨੀ ਨੇਤਾ ਨਵਾਜ਼ ਸ਼ਰੀਫ ਦੀ ਫੋਟੋ ਫੂਕ ਕੇ ਆਪਣੀ ਭੜਾਸ ਕੱਢੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਗੁਰੂ ਰਵਿਦਾਸ ਸੈਨਾ ਦੇ ਪੰਜਾਬ ਵਾਇਸ ਪ੍ਰਧਾਨ ਹਰਭਜਨ ਚੌਧਰੀ ਨੇ ਕਿਹਾ ਕਿ ਸਾਡੇ ਭਾਰਤ ਦੇਸ਼ ਨੇ ਹਮੇਸ਼ਾਂ ਹੀ ਪਾਕਿਸਤਾਨ ਨਾਲ ਰਿਸ਼ਤਾ ਦੋਸਤੀ ਵਾਲਾ ਬਣਾਉਣ ਨੂੰ ਤਰਜੀਹ ਦਿੱਤੀ ਹੈ ਤੇ ਅਮਨ-ਸ਼ਾਂਤੀ ਕਾਇਮ ਰੱਖਣ ਨੂੰ ਪਹਿਲ ਦਿੱਤੀ ਪਰ ਪਾਕਿਸਤਾਨ ਆਪਣੀ ਨਾ-ਪਾਕ ਹਰਕਤਾਂ ਤੋਂ ਬਾਜ਼ ਨਹੀਂ ਆਇਆ ਪਰ ਭਾਰਤ ਵਾਸੀਆਂ ਦੀ ਰਹਿਮ ਦਿਲੀ ਦਾ ਲਾਭ ਲੈਂਦੇ ਹੋਏ ਪਾਕਿਸਤਾਨ ਨੇ ਹਮੇਸ਼ਾਂ ਪਿੱਠ ਪਿੱਛੇ ਹੀ ਵਾਰ ਕੀਤਾ ਹੈ। ਕਦੇ ਸਾਡੇ ਨੌਜਵਾਨ ਸੈਨਿਕਾਂ ਦਾ ਸਿਰ ਕਲਮ ਕੀਤਾ ਗਿਆ, ਕਦੀ ਸਾਡੇ ਨੌਜਵਾਨ ਵੀਰ ਪਾਕਿਸਤਾਨ 'ਚ ਪਲ ਰਹੇ ਅੱਤਵਾਦ ਦਾ ਨਿਸ਼ਾਨਾ ਬਣੇ, ਸਰਹੱਦਾਂ ਨੇੜੇ ਵੱਸਦੇ ਭਾਰਤ ਵਾਸੀਆਂ ਨੂੰ ਵੀ ਆਪਣੀਆਂ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ। ਅਜਿਹਾ ਕੱਦ ਤੱਕ ਚੱਲੇਗਾ, ਸਮਾਂ ਬਦਲਾਓ ਦਾ ਹੈ ਕਿÀੁਂਕਿ ਹੁਣ ਤੱਕ ਬਹੁਤ ਸਮਝੌਤੇ ਹੋ ਗਏ ਹਨ 'ਤੇ ਦੋਸਤੀ ਵੀ ਕਰਕੇ ਦੇਖ ਲਈ ਪਰ ਹੁਣ ਸਮਾਂ ਹੈ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਣ ਦਾ। ਇਸ ਦੇਸ਼ ਨੂੰ ਕੋਈ ਹੋਰ ਭਾਸ਼ਾ ਸਮਝ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਸਾਨੂੰ ਇਕਮੁੱਠ ਹੋ ਕੇ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀ ਲੋੜ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸੈਨਾ ਦੇ ਪੰਜਾਬ ਜਨਰਲ ਸਕੱਤਰ ਬਲਵੀਰ ਸਿੰਘ ਵਿਰਦੀ, ਪੰਜਾਬ ਖਜ਼ਾਨਚੀ ਲਵਜੀਤ ਸਰਹਾਲੀ, ਜਲੰਧਰ ਪ੍ਰਧਾਨ ਪਵਨ ਔਜਲਾ, ਮੀਤ ਪ੍ਰਧਾਨ ਜਗਦੀਸ਼ ਮੱਲਣ ਅਤੇ ਹੋਰ ਵਰਕਰ ਹਾਜ਼ਰ ਸਨ।
ਛੱਤੀਸਗੜ੍ਹ ਦੇ ਰਾਜਪਾਲ ਬੋਲੇ : ਨਕਸਲਵਾਦ ਗਿਣ ਰਿਹੈ ਆਖਰੀ ਸਾਹ
NEXT STORY