ਲੁਧਿਆਣਾ(ਕੁਲਵੰਤ)-ਡੀ. ਐੱਮ. ਸੀ. ਹਸਪਤਾਲ ਦਾ ਡਾ. ਸੁਪ੍ਰੀਆ ਆਤਮ ਹੱਤਿਆ ਮਾਮਲੇ ਵਿਚ ਉਸ ਦੇ ਘਰਵਾਲਿਆਂ ਨੇ ਵੱਡਾ ਖੁਲਾਸਾ ਕਰਦੇ ਹੋਏ ਦੋਸ਼ ਲਗਾਇਆ ਕਿ ਸੁਪ੍ਰੀਆ ਦੀ ਡਾਇਰੀ 'ਚੋਂ ਡੇਢ ਪੇਜ ਗਾਇਬ ਹੈ, ਜਿਸ ਵਿਚ ਉਸ ਨੇ ਆਤਮਹੱਤਿਆ ਕੀਤੇ ਜਾਣ ਦੀ ਸੱਚਾਈ ਲਿਖੀ ਹੋਈ ਸੀ। ਇੰਨਾ ਹੀ ਨਹੀਂ ਉਨ੍ਹਾਂ ਦਾ ਇਹ ਵੀ ਦੋਸ਼ ਸੀ ਕਿ ਆਤਮ ਹੱਤਿਆ ਦੇ ਦਿਨ ਉਥੇ ਵੀਡੀਓਗ੍ਰਾਫੀ ਕਿਉਂ ਨਹੀਂ ਕਰਵਾਈ ਗਈ ਅਤੇ ਪੇਜ ਗਾਇਬ ਕਰਨ ਵਾਲੀ ਪੁਲਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸੁਪ੍ਰੀਆ ਦੇ ਘਰਵਾਲੇ, ਸੰਤ ਸਮਾਜ ਦੇ ਦੋ ਮੈਂਬਰਾਂ ਸਮੇਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਪੁਲਸ ਨੇ ਡਾ. ਸੁਪ੍ਰੀਆ ਦੇ ਘਰ ਵਾਲਿਆਂ ਦੇ ਬਿਆਨ ਦਰਜ ਕੀਤੇ। ਡਾ. ਸੁਪ੍ਰੀਆ ਦੇ ਘਰ ਵਾਲਿਆਂ ਨੇ ਐੱਸ. ਆਈ. ਟੀ. ਦੇ ਸਾਹਮਣੇ ਡੀ. ਐੱਮ. ਸੀ. ਹਸਪਤਾਲ ਦੇ ਦੋ ਡਾਕਟਰਾਂ ਖਿਲਾਫ ਬਿਆਨ ਦਰਜ ਕਰਵਾਏ ਹਨ। ਪੁਲਸ ਜਾਂਚ ਦੇ ਬਾਅਦ ਜਲਦ ਹੀ ਦੋਵੇਂ ਡਾਕਟਰਾਂ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਨਾਮਜ਼ਦ ਕਰ ਸਕਦੇ ਹਨ, ਜਦਕਿ ਪਹਿਲਾਂ ਇਹ ਮਾਮਲਾ ਅਣਪਛਾਤਿਆਂ ਖਿਲਾਫ ਦਰਜ ਕੀਤਾ ਗਿਆ ਸੀ।
ਸੁਪ੍ਰੀਆ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਉਹ ਹਾਲੇ ਤਕ ਪੁਲਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਨੇ ਪੁਲਸ ਦੇ ਸਾਹਮਣੇ ਉਨ੍ਹਾਂ ਦੀ ਕਾਰਵਾਈ ਖਿਲਾਫ ਕਈ ਸਵਾਲ ਖੜ੍ਹੇ ਕੀਤੇ। ਤਿੰਨ ਘੰਟੇ ਦੀ ਮੀਟਿੰਗ ਦੇ ਬਾਅਦ ਸੁਪ੍ਰੀਆ ਦੇ ਘਰ ਵਾਲੇ ਬਿਆਨ ਦਰਜ ਕਰਵਾਉਣ ਦੇ ਬਾਅਦ ਬਾਹਰ ਆਏ। ਡਾ. ਸੁਪ੍ਰੀਆ ਦੇ ਪਿਤਾ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸੁਪ੍ਰੀਆ ਦੇ ਆਤਮਹੱਤਿਆ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਹਸਪਤਾਲ ਦੇ ਦੋ ਡਾਕਟਰ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਹੇ ਹਨ। ਉਹ ਉਸ ਦੇ ਛੋਟੇ ਭਰਾ ਨੂੰ ਸੰਭਾਲ ਲੈਣ। ਉਸ ਦੇ ਬਾਅਦ ਸੁਪ੍ਰੀਆ ਦੇ ਆਤਮਹੱਤਿਆ ਕਰਨ ਦੀ ਖਬਰ ਮਿਲ ਗਈ। ਡਾ. ਬਲਵਿੰਦਰ ਨੇ ਕਿਹਾ ਕਿ ਪੁਲਸ ਨੇ ਸੁਪ੍ਰੀਆ ਦੀ ਡਾਇਰੀ ਉਨ੍ਹਾਂ ਨੂੰ ਦਿਖਾਈ ਹੈ। ਜਿਸ ਵਿਚ ਪੇਜ ਲੈ ਕੇ ਸੁਪ੍ਰੀਆ ਨੇ ਆਤਮਹੱਤਿਆ ਕੀਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੁਸਾਈਡ ਨੋਟ ਲਿਖਣ ਵਾਲੇ ਪੇਜ ਦੇ ਇਲਾਵਾ ਸੁਪ੍ਰੀਆ ਦੀ ਡਾਇਰੀ ਵਿਚੋਂ ਡੇਢ ਪੇਜ ਫਟਿਆ ਹੋਇਆ ਗਾਇਬ ਹੈ। ਉਨ੍ਹਾਂ ਨੂੰ ਅਸ਼ੰਕਾ ਹੈ ਕਿ ਉਸ ਪੇਜ 'ਤੇ ਸੁਪ੍ਰੀਆ ਨੇ ਕਾਫੀ ਰਾਜ਼ ਲਿਖੇ ਹੋਏ ਸਨ, ਜੋ ਗਾਇਬ ਕਰ ਦਿਤੇ ਗਏ ਹਨ।
ਜਾਂਚ ਦੇ ਬਾਅਦ ਨਾਮਜ਼ਦ ਹੋਣਗੇ ਡਾਕਟਰ
ਏ. ਡੀ. ਸੀ. ਪੀ. ਕ੍ਰਾਈਮ ਅਤੇ ਸੁਪ੍ਰੀਆ ਆਤਮਹੱਤਿਆ ਮਾਮਲੇ ਵਿਚ ਐੱਸ. ਆਈ. ਟੀ. ਦੇ ਮੈਂਬਰ ਹਰਮੋਹਨ ਸਿੰਘ ਸੰਧੂ ਨੇ ਕਿਹਾ ਕਿ ਪੁਲਸ ਨੇ ਸੁਪ੍ਰੀਆ ਦੇ ਘਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਹਨ। ਉਸ ਦੀ ਡਾਇਰੀ ਵੀ ਉਨ੍ਹਾਂ ਨੂੰ ਦਿਖਾ ਦਿਤੀ ਗਈ ਹੈ। ਬਿਆਨ ਵਿਚ ਸੁਪ੍ਰੀਆ ਦੇ ਘਰ ਵਾਲਿਆਂ ਨੇ ਦੋ ਡਾਕਟਰਾਂ 'ਤੇ ਦੋਸ਼ ਲਗਾਏ ਹਨ। ਜਾਂਚ ਦੇ ਬਾਅਦ ਦੋਨੋਂ ਡਾਕਟਰਾਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ।
ਬਾਰਾਤ ਦੀ ਕਾਰ ਟਕਰਾਉਣ ਨੂੰ ਲੈ ਕੇ ਫਾਇਰਿੰਗ
NEXT STORY