ਭਾਜਪਾ ਨੇਤਰੀ ਅਤੇ ਇਕ ਹੋਰ ਪੱਖ ਭਿੜੇ
ਲੁਧਿਆਣਾ(ਕੁਲਵੰਤ)- ਜਨਤਾ ਨਗਰ ਇਲਾਕੇ ਵਿਚ ਅੱਜ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦ ਇਕ ਬਾਰਾਤ ਵਿਚ ਆਈ ਕਾਰ ਦੀ ਔ ਰਤ ਨੇ ਦਰਵਾਜ਼ਾ ਖੋਲ੍ਹ ਦਿਤਾ , ਜਿਸ ਕਾਰਨ ਉਸ ਨੂੰ ਕਰਾਸ ਕਰ ਰਹੀ ਕਾਰ ਨੁਕਸਾਨੀ ਗਈ। ਬਾਅਦ ਵਿਚ ਮੁਆਵਜ਼ੇ ਨੂੰ ਲੈ ਕੇ ਬਹਿਸ ਹੋਈ ਤਾਂ ਗੱਲ ਇਸ ਕਦਰ ਵਿਗੜੀ ਕਿ ਕਾਲਜ ਟੀਚਰ ਅਤੇ ਉਸ ਦੇ ਭਰਾ ਨੇ ਫਾਇਰਿੰਗ ਸ਼ੁਰੂ ਕਰ ਦਿਤੀ। ਉਥੇ ਕਾਲਜ ਟੀਚਰ ਦਾ ਦੋਸ਼ ਸੀ ਕਿ ਭਾਜਪਾ ਨੇਤਰੀ ਤੇ ਉਸ ਦੇ ਬੇਟੇ ਦੇ ਸਾਥੀਆਂ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਮਾਰਕੁੱਟ ਕੀਤੀ। ਮੌਕੇ 'ਤੇ ਪਹੁੰਚੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ 'ਤੇ ਹੱਤਿਆ ਦੀ ਕੋਸ਼ਿਸ਼ ਵਰਗੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਜਨਤਾ ਨਗਰ ਦੇ ਹੀ ਰਾਜਨਵੀਰ ਸਿੰਘ ਅਤੇ ਉਸ ਦੇ ਛੋਟੇ ਭਰਾ ਸਾਜਨਵੀਰ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਵਿਚੋਂ ਰਾਜਨਵੀਰ ਗੁਜਰਵਾਲ ਦੇ ਕਿਸੇ ਕਾਲਜ ਵਿਚ ਸਿੱਖਿਅਤ ਹਨ, ਜਦਕਿ ਉਸ ਦਾ ਛੋਟਾ ਭਰਾ ਜੀ. ਐੱਨ. ਈ. ਕਾਲਜ ਵਿਚ ਪੜ੍ਹਦਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿਤੇ ਬਿਆਨ ਵਿਚ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਊਸ਼ਾ ਦੇ ਬੇਟੇ ਮੋਨਿਕ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਇਲਾਕੇ ਵਿਚ ਬਾਰਾਤ ਆਈ ਹੋਈ ਸੀ। ਮੰਦਰ ਦੇ ਕੋਲ ਅਚਾਨਕ ਉਥੋਂ ਗੁਜ਼ਰ ਰਹੇ ਰਾਜਨਵੀਰ ਦੀ ਕਾਰ ਇਕ ਮਹਿਲਾ ਦੇ ਕਾਰਨ ਟਕਰਾ ਗਈ ਸੀ। ਉਸ ਨੂੰ ਸਮਝਾਇਆ ਕਿ ਅਚਾਨਕ ਹਾਦਸਾ ਹੋਇਆ ਹੈ, ਉਸ ਵਿਚ ਕਿਸੇ ਦੀ ਗਲਤੀ ਨਹੀਂ ਹੈ ਪਰ ਰਾਜਨਵੀਰ ਨੇ ਕਾਰ ਪਾਰਕ ਕਰਨ ਦੇ ਬਾਅਦ ਮੰਦਰ ਵਿਚ ਆ ਕੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਉਸ ਨੂੰ ਲੱਖ ਸਮਝਾਇਆ ਗਿਆ ਕਿ ਸ਼ਾਦੀ ਸਮਾਰੋਹ ਵਿਚ ਭੰਗ ਨਾ ਪਾਵੇ ਪਰ ਉਹ ਨਹੀਂ ਮੰਨਦਾ ਅਤੇ ਆਪਣੇ ਭਰਾ ਨੂੰ ਵੀ ਉਥੇ ਬੁਲਾ ਕੇ ਧਮਕਾਉਣਾ ਸ਼ੁਰੂ ਕਰ ਦਿਤਾ। ਇੰਨਾ ਹੀ ਉਸ ਦੇ ਬਾਅਦ ਤਾਂ ਦੋਨੋਂ ਨੇ ਰਿਵਾਲਵਰ ਨਿਕਾਲ ਕੇ ਉਥੇ ਫਾÎਇਰਿੰਗ ਸ਼ੁਰੂ ਕਰ ਦਿਤੀ। ਜਿਸ ਕਾਰਨ ਲੋਕ ਵੀ ਗੁੱਸੇ ਵਿਚ ਆ ਗਏ ਅਤੇ ਲੋਕਾਂ ਨੇ ਦੋਨੋਂ ਤੋਂ ਰਿਵਾਲਵਰ ਖੋਹ ਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ ਅਤੇ ਪੁਲਸ ਨੂੰ ਸੂਚਨਾ ਦੇ ਦਿਤੀ। ਜਿਸ ਦੇ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੁਲਸ ਨੇ ਦੋਵਾਂ ਭਰਾਵਾਂ ਨੂੰ ਰਿਵਾਲਵਰ ਸਮੇਤ ਗ੍ਰਿਫਤਾਰ ਕਰ ਲਿਆ। ਜਦਕਿ ਦੂਜੇ ਪੱਖ ਦਾ ਦੋਸ਼ ਸੀ ਕਿ ਜਿਸ ਕਾਰ ਤੋਂ ਉਨ੍ਹਾਂ ਦੀ ਟੱਕਰ ਹੋਈ ਸੀ, ਉਹ ਲੋਕ ਤਾਂ ਚਲੇ ਗਏ ਸਨ। ਲੇਕਿਨ ਭਾਜਪਾ ਨੇਤਰੀ ਦੇ ਬੇਟੇ ਨੇ ਉਨ੍ਹਾਂ ਦੇ ਨਾਲ ਬੁਰਾ ਵਰਤਾਅ ਕੀਤਾ ਅਤੇ ਪਹਿਲਾਂ ਉਨ੍ਹਾਂ ਲੋਕਾਂ ਨੇ ਹੀ ਮਾਰਕੁੱਟ ਸ਼ੁਰੂ ਕੀਤੀ ਸੀ, ਜਦਕਿ ਉਸ ਹਾਦਸੇ ਵਿਚ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਬੱਸ ਆਪਣੀ ਨੇਤਾਗਿਰੀ ਚਮਕਾਉਣ ਦੇ ਲਈ ਇਨ੍ਹਾਂ ਲੋਕਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰ ਦਿਤੀ। ਆਪਣੇ ਬਚਾਅ ਦੇ ਲਈ ਉਸ ਨੇ ਆਪਣੇ ਭਰਾ ਨੂੰ ਬੁਲਾਇਆ ਸੀ। ਲੇਕਿਨ ਇਨ੍ਹਾਂ ਲੋਕਾਂ ਨੇ ਦੋਵਾਂ ਨੂੰ ਬੰਧਕ ਬਣਾ ਕੇ ਮਾਰਕੁੱਟ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵੀ ਸੱਟਾਂ ਆਈਆਂ ਹਨ। ਆਪਣੇ ਬਚਾਅ ਦੇ ਲਈ ਹੀ ਉਨ੍ਹਾਂ ਨੇ ਹਵਾਈ ਫਾਇਰ ਕੀਤੇ ਸਨ।
ਥਾਣਾ ਮੁਖੀ ਨੇ ਕਿਹਾ ਕਿ ਦੋਵੇਂ ਭਰਾਵਾਂ ਦੀ ਵੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀਆਂ ਸੱਟਾਂ ਦ ਹਿਸਾਬ ਨਾਲ ਦੂਸਰੇ ਪੱਖ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਜਾਨਲੇਵਾ ਹਮਲੇ ਦੇ ਦੋਸ਼ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਸ਼ੱਕੀ ਹਾਲਾਤ 'ਚ ਲੜਕੀ ਨੇ ਲਗਾਇਆ ਫਾਹਾ
NEXT STORY