ਓਸਲੋ— ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤੀ ਮੁਸਲਮਾਨਾਂ ਵਿਚੋਂ ਸ਼ਾਇਦ ਹੀ ਕੋਈ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅੱਤਵਾਦ ਦੀ ਸਮੱਸਿਆ ਬਾਹਰੀ ਹੈ। ਨਾਰਵੇ ਦੀ ਦੋ ਦਿਨਾ ਰਾਜਸੀ ਯਾਤਰਾ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਬਿਆਨ ਵਿਚ ਪ੍ਰਣਬ ਨੇ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਕਿਉਂਕਿ 15 ਕਰੋੜ ਮੁਸਲਮਾਨਾਂ ਵਿਚੋਂ ਸ਼ਾਇਦ ਹੀ ਕੋਈ ਅੱਤਵਾਦ ਵਿਚ ਸ਼ਾਮਲ ਹੋਵੇ। ਭਾਰਤ-ਪਾਕਿਸਤਾਨ ਸੀਮਾ ਵਿਵਾਦ 'ਤੇ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੋਸਤਾਂ ਦੀ ਚੋਣ ਤਾਂ ਕਰ ਸਕਦੇ ਹਾਂ ਪਰ ਗੁਆਂਢੀਆਂ ਦੀ ਨਹੀਂ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਵਾਦ ਨੂੰ ਹੱਲ ਕਰਨ ਲਈ 1972 ਦਾ ਸ਼ਿਮਲਾ ਸਮਝੌਤਾ ਤੇ 1999 ਦਾ ਲਾਹੌਰ ਐਲਾਨ ਪੱਤਰ ਦੇ ਰੂਪ ਵਿਚ ਦੋ ਵਿਕਲਪ ਮੌਜੂਦ ਹਨ। ਇਸੇ ਦੌਰਾਨ ਪ੍ਰਣਬ ਮੁਖਰਜੀ ਨੇ ਮਲਾਲਾ ਯੂਸੁਫਜੇਈ ਦੇ ਸੱਦੇ ਨੂੰ ਲੈ ਕੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਜਿਸ ਵਿਚ ਇਸ ਪਾਕਿਸਤਾਨੀ ਲੜਕੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਨਵਾਜ਼ ਸ਼ਰੀਫ ਨੂੰ ਨੋਬਲ ਪੁਰਸਕਾਰ ਸਮਾਗਮ ਵਿਚ ਸ਼ਾਮਲ ਹੋਣ ਲਈ ਕਿਹਾ ਸੀ।
ਅਰੂਸ਼ੀ-ਹੇਮਰਾਜ ਹੱਤਿਆਕਾਂਡ ਮਾਮਲੇ ਦੀ ਜਾਂਚ 'ਚ ਖਾਮੀਆਂ ਸਨ : ਸਾਬਕਾ ਸੀ. ਬੀ. ਆਈ. ਡਾਇਰੈਕਟਰ
NEXT STORY