ਆਂਧਰਾ ਪ੍ਰਦੇਸ਼-ਜਿਨ੍ਹਾਂ ਸੜਕਾਂ 'ਤੇ ਕਿਸੇ ਸਮੇਂ ਰੌਣਕ ਦਿਖਾਈ ਦਿੰਦੀ ਹੈ, ਉਹ ਸੜਕਾਂ ਹੁਣ ਇਕ ਬੀਆਬਾਨ ਜੰਗਲ ਦੀ ਤਰ੍ਹਾਂ ਲੱਗ ਰਹੀਆਂ ਹਨ। ਇਨ੍ਹਾਂ ਸੜਕਾਂ ਨੂੰ ਬੀਆਬਾਨ ਜੰਗਲ 'ਚ ਤਬਦੀਲ ਕਰਨ ਵਾਲੇ ਤੂਫਾਨ 'ਹੁਦਹੁਦ' ਨੇ ਹੁਣ ਤੱਕ ਆਂਧਰਾ ਪ੍ਰਦੇਸ਼ 'ਚ 26 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।
ਸ਼ਹਿਰ ਦੀਆਂ ਗਲੀਆਂ, ਸੜਕਾਂ, ਬਸਤੀਆਂ ਅਤੇ ਘਰਾਂ 'ਚ ਹਰ ਪਾਸੇ 'ਹੁਦਹੁਦ' ਦੀ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ। ਇੱਥੇ ਰਹਿਣ ਵਾਲੇ ਹਰ ਇਨਸਾਨ ਦੇ ਚਿਹਰੇ 'ਤੇ ਖਿੱਚੀਆਂ ਖੌਫ ਦੀਆਂ ਲਕੀਰਾਂ ਬਿਨਾਂ ਸ਼ਬਦਾਂ ਦੇ ਹੀ ਸਾਰਾ ਮੰਜ਼ਰ ਬਿਆਨ ਕਰ ਰਹੀਆਂ ਹਨ। ਕਮਜ਼ੋਰ ਪੈਣ ਤੋਂ ਪਹਿਲਾਂ 'ਹੁਦਹੁਦ' ਨੇ 26 ਲੋਕਾਂ ਦੀ ਜਾਨ ਲੈ ਲਈ।
ਹਾਲਾਂਕੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਜੇ ਤੱਕ 17 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 7 ਲੱਖ ਤੋਂ ਜ਼ਿਆਦਾ ਲੋਕ ਸ਼ਰਨਾਰਥੀ ਕੈਂਪਾਂ 'ਚ ਰਹਿਣ ਲਈ ਮਜ਼ਬੂਰ ਹੋ ਗਏ ਹਨ ਅਤੇ ਕਰੀਬ 50 ਹਜ਼ਾਰ ਘਰ ਹੁਣ ਸਿਰਫ ਖੰਡਰ ਬਣ ਕੇ ਰਹਿ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸ਼ਹਿਰ ਦਾ ਹਵਾਈ ਸਰਵੇਖਣ ਕਰਨਗੇ। ਨਰਿੰਦਰ ਮੋਦੀ ਸਵੇਰੇ 11 ਵਜੇ ਵਿਸ਼ਾਖਾਪਟਨਮ ਲਈ ਰਵਾਨਾ ਹੋਣਗੇ ਅਤੇ ਦੁਪਹਿਰ ਨੂੰ ਸਰਵੇਖਣ ਕਰਨਗੇ।
ਹੁਣ 2 ਰੁਪਏ 'ਚ ਹੋਵੇਗੀ ਕੈਂਸਰ ਦੀ ਜਾਂਚ
NEXT STORY