ਨਵੀਂ ਦਿੱਲੀ - ਸ਼ਹਿਰ ਦੇ ਇਕ ਹਸਪਤਾਲ ਵਿਚ ਖੋਜਕਰਤਾਵਾਂ ਨੇ ਐਸੀਟਿਕ ਐਸਿਡ ਪੱਦਤੀ ਨਾਲ ਨਿਰੀਖਣ ਕਰ ਕੇ ਸਰਵਾਈਕਲ ਕੈਂਸਰ ਦੀ ਜਾਂਚ ਦਾ ਕਿਫਾਇਤੀ ਤਰੀਕਾ ਲੱਭਿਆ ਹੈ ਅਤੇ ਇਸ ਨੂੰ ਉਹ ਪੈਪ ਸਨੀਅਰ ਜਾਂਚ ਵਾਂਗ ਹੀ ਸਹੀ ਦੱਸਦੇ ਹਨ। ਸਰ ਗੰਗਾ ਰਾਮ ਹਸਪਤਾਲ ਵਿਚ ਪ੍ਰਸੂਤੀ ਅਤੇ ਮਹਿਲਾ ਰੋਗ ਵਿਭਾਗ ਦੇ ਖੋਜਕਰਤਾਵਾਂ ਅਨੁਸਾਰ ਸਰਵਾਈਕਲ ਕੈਂਸਰ ਦੀ ਜਾਂਚ ਦਾ ਪ੍ਰਭਾਵੀ ਤਰੀਕਾ ਹੈ, ਜਿਸ ਵਿਚ ਸਿਰਫ 2 ਰੁਪਏ ਦਾ ਖਰਚ ਆਉਂਦਾ ਹੈ। ਇਸ ਦੀ ਵਰਤੋਂ ਘੱਟ ਸਾਧਨ ਵਾਲੇ ਖੇਤਰ ਅਤੇ ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਜਾਂਚ ਲਈ ਕੀਤੀ ਜਾ ਸਕਦੀ ਹੈ, ਜਿਥੇ ਗ੍ਰਾਮੀਣ ਅਤੇ ਉਪ ਨਗਰੀ ਇਲਾਕਿਆਂ ਵਿਚ ਇਸ ਤਰ੍ਹਾਂ ਦੇ ਪ੍ਰੀਖਣ ਦੀਆਂ ਸਹੂਲਤਾਂ ਨਹੀਂ ਹਨ।
'ਮਹਾ ਸੇਲ' ਦੇ ਕੇ ਫਸਿਆ ਫਲਿਪਕਾਰਟ
NEXT STORY