ਲਖਨਊ- ਸੈਕੰਡਰੀ ਕੰਪਿਊਟਰ ਸਿੱਖਿਆ ਦੇਣ ਵਾਲਿਆਂ ਨੇ ਵਿਵਸਥਾ ਦੀ ਮੰਗ ਕਰ ਕੇ ਸੋਮਵਾਰ ਨੂੰ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਕੰਪਿਊਟਰ ਸਿਖਾਉਣ ਵਾਲੇ ਆਪਣੀ ਗੱਲ ਨਾ ਸੁਣੇ ਜਾਣ ਤੋਂ ਨਾਰਾਜ਼ ਸਨ ਅਤੇ ਮੁੱਖ ਮੰਤਰੀ ਦੇ ਘਰ ਵੱਲ ਜਾ ਰਹੇ ਸਨ। ਪ੍ਰਦਰਸ਼ਨਕਾਰੀਆਂ ’ਚ ਔਰਤਾਂ ਵੀ ਸਨ, ਉਨ੍ਹਾਂ ਨੂੰ ਵੀ ਪੁਲਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ।
ਲਾਠੀਚਾਰਜ ’ਚ ਔਰਤਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਨੌਜਵਾਨ ਵੱਲ ਡੰਡਾ ਲੈ ਕੇ ਦੌੜਦੇ ਪੁਲਸ ਕਰਮਚਾਰੀ ਨੂੰ ਰੋਕਦੀ ਇਕ ਲੜਕੀ। ਖਾਕੀ ਨਾਲ ਸੰਘਰਸ਼ ਕਰਦੀ ਇਕ ਲੜਕੀ। ਲੜਕੀ ਪੁਲਸ ਕਰਮਚਾਰੀ ਨੂੰ ਰੋਕਣ ਲਈ ਸੜਕ ’ਤੇ ਡਿੱਗ ਗਈ। ਲਾਠੀਚਾਰਜ ’ਚ ਜ਼ਖਮੀ ਹੋ ਕੇ ਸੜਕ ’ਤੇ ਪਈ ਔਰਤ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕਰਦੀ ਸਾਥੀ ਪ੍ਰਦਰਸ਼ਨਕਾਰੀ। ਹਾਲਾਂਕਿ ਇਸ ਦੌਰਾਨ ਇਕ ਪੁਲਸ ਕਰਮਚਾਰੀ ਨੇ ਔਰਤ ਦੀ ਮਦਦ ਵੀ ਕੀਤੀ। ਠੇਲੇ ’ਤੇ ਰੱਖ ਕੇ ਔਰਤ ਨੂੰ ਹਸਪਤਾਲ ਲਿਜਾਉਂਦੇ ਪ੍ਰਦਰਸ਼ਨਕਾਰੀ।
ਕਮਜ਼ੋਰ ਦਿਲ ਵਾਲੇ ਨਾ ਦੇਖਣ ਇਹ ਤਸਵੀਰਾਂ
NEXT STORY