ਸ਼ਿਮਲਾ- ਸ਼ਿਮਲਾ ’ਚ ਇਕ ਨਿਰਮਾਣ ਅਧੀਨ ਭਵਨ ’ਚ ਕੰਮ ਕਰ ਰਹੇ ਮਜ਼ਦੂਰਾਂ ’ਤੇ ਅਚਾਨਕ ਮਲਬਾ ਡਿੱਗ ਗਿਆ। ਇਸ ਨਾਲ 5 ਮਜ਼ਦੂਰ ਅਤੇ 2 ਬੱਚੇ ਮਲਬੇ ’ਚ ਦਬ ਗਏ। ਡੇਢ ਸਾਲਾ ਬੱਚੀ ਹੇਮੰਤੀ ਦੀ ਮਲਬੇ ’ਚ ਦਬਣ ਨਾਲ ਮੌਤ ਹੋ ਗਈ। ਹਸਪਤਾਲ ’ਚ ਡੇਢ ਸਾਲਾ ਬੱਚੀ ਹੇਮੰਤੀ ਜਿਸ ਦੀ ਮਲਬੇ ’ਚ ਦੱਬੇ ਜਾਣ ਨਾਲ ਮੌਤ ਹੋ ਗਈ ਸੀ। ਸਾਰੇ ਮਜ਼ਦੂਰ ਝਾਰਖੰਡ ਦੇ ਰਹਿਣ ਵਾਲੇ ਹਨ। ਮਲਬਾ ਡਿੱਗਦੇ ਹੀ ਤੁਰੰਤ ਸਥਾਨਕ ਲੋਕਾਂ ਅਤੇ ਪੁਲਸ ਨੇ ਦੱਬੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਸੋਗ ’ਚ ਡੁੱਬੇ ਬੱਚੀ ਦੇ ਪਰਿਵਾਰ ਵਾਲੇ ਹਸਪਤਾਲ ’ਚ ਰੋਂਦੇ ਹੋਏ। ਮਜ਼ਦੂਰ ਮੌਕੇ ’ਤੇ ਟਾਈ ਬੀਮ ਦੀ ਕਟਿੰਗ ਦਾ ਕੰਮ ਕਰ ਰਹੇ ਸਨ। ਬੱਚੇ ਡੰਗੇ ਹੇਠਾਂ ਖੇਡ ਰਹੇ ਸਨ, ਉਦੋਂ ਅਚਾਨਕ ਉੱਪਰ ਦਾ ਡੰਗਾ ਢਹਿ ਗਿਆ ਅਤੇ ਉਸ ’ਚ ਬਚੇ ਅਤੇ ਕੁਝ ਮਜ਼ਦੂਰ ਦੱਬ ਗਏ। ਚੀਕ-ਪੁਕਾਰ ਸੁਣ ਕੇ ਸਥਾਨਕ ਲੋਕ ਮਦਦ ਲਈ ਅੱਗੇ ਆਏ। ਹਾਦਸੇ ਵਾਲੀ ਜਗ੍ਹਾ ’ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਬਚਾਅ ਕਰਮਚਾਰੀ ਵੀ ਕੰਮ ’ਚ ਜੁਟ ਗਏ। ਜ਼ਖਮੀਆਂ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ।
ਜਦੋਂ ਹਵਾ ’ਚ ਲਟਕ ਗਈ ਇਕ ਜਾਨ (ਵੀਡੀਓ)
NEXT STORY