ਮੁੰਬਈ- ਚੋਣ ਕਮਿਸ਼ਨ ਨੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਚੇਅਰਮੈਨ ਰਾਜ ਠਾਕਰੇ ਦੇ ਖਿਲਾਫ ਚੋਣ ਜ਼ਾਬਤਾ ਦੀ ਉੰਲਘਣਾ ਕਰਨ ਦੇ ਮਾਮਲੇ ’ਚ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਅਧਿਕਾਰਤ ਸੂਤਰਾਂ ਅਨੁਸਾਰ ਕਮਿਸ਼ਨ ਨੇ ਸ਼੍ਰੀ ਠਾਕਰੇ ਦੇ ਮਹਾਰਾਸ਼ਟਰ ਤੋਂ ਬਾਹਰ ਦੇ ਲੋਕਾਂ ਖਿਲਾਫ ਇਕ ਬਿਆਨ ਨੂੰ ਲੈ ਕੇ ਸੋਮਵਾਰ ਨੂੰ ਨੋਟਿਸ ਜਾਰੀ ਕੀਤਾ। ਸ਼੍ਰੀ ਠਾਕਰੇ ਨੇ 5 ਅਕਤੂਬਰ ਨੂੰ ਇੱਥੇ ਇਕ ਚੋਣਾਵੀ ਰੈਲੀ ’ਚ ਕਥਿਤ ਤੌਰ ’ਤੇ ਕਿਹਾ ਸੀ ਕਿ ਮਹਾਰਾਸ਼ਟਰ ਦੇ ਬਾਹਰ ਖਾਸ ਕਰ ਕੇ ਉੱਤਰ ਖੇਤਰ ਦੇ ਲੋਕਾਂ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ। ਕਮਿਸ਼ਨ ਨੇ ਸ਼੍ਰੀ ਠਾਕਰੇ ਦੇ ਉਕਤ ਬਿਆਨ ਨੂੰ ਲੈ ਕੇ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ।
ਬਾਦਲ ਨੇ ਚੌਟਾਲਾ ਦੀ ਨੂੰਹ ਨੂੰ ਸਿਰ 'ਤੇ ਹੱਥ ਰੱਖ ਦਿੱਤਾ ਪਿਆਰ (ਦੇਖੋ ਤਸਵੀਰਾਂ)
NEXT STORY