ਹਰਿਆਣਾ-ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਜੇਲ ਜਾਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੈਨਾ ਸਿੰਘ ਚੌਟਾਲਾ ਨੇ ਸੋਮਵਾਰ ਨੂੰ ਸਿਰਸਾ 'ਚ ਹੋਈ ਰੈਲੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਇਆ, ਜਿਸ ਤੋਂ ਬਾਅਦ ਸ. ਬਾਦਲ ਨੇ ਨੈਨਾ ਦੇ ਸਿਰ 'ਤੇ ਹੱਥ ਰੱਖ ਕੇ ਉਸ ਨੂੰ ਪਿਆਰ ਦਿੱਤਾ।
ਜ਼ਿਕਰਯੋਗ ਹੈ ਕਿ ਚੌਟਾਲਾ ਦੇ ਜੇਲ ਜਾਂਦੇ ਹੀ ਉਨ੍ਹਾਂ ਦੀ ਨੂੰਹ ਨੈਨਾ ਚੌਟਾਲਾ ਨੇ ਮੰਚ 'ਤੇ ਮਾਈਕ ਸੰਭਾਲ ਲਿਆ। ਸੋਮਵਾਰ ਨੂੰ ਇਨੈਲੋ ਸੁਪਰੀਮੋ ਨੇ ਸਿਰਸਾ ਦੇ ਡੱਬਵਾਲੀ 'ਚ ਹੋਣ ਵਾਲੀ ਰੈਲੀ 'ਚ ਆਉਣਾ ਸੀ ਪਰ ਉਨ੍ਹਾਂ ਦੇ ਜੇਲ ਜਾਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਰੈਲੀ 'ਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਇਸ ਰੈਲੀ 'ਚ ਸ਼ਿਰੱਕਤ ਕੀਤੀ।
ਨੈਨਾ ਚੌਟਾਲਾ ਨੇ ਮੰਚ 'ਤੇ ਸਿਰਫ 3 ਮਿੰਟ ਹੀ ਆਪਣੇ ਦਿਲ ਦੀ ਗੱਲ ਕਹੀ ਅਤੇ ਉਸ ਨੇ ਕਿਹਾ ਕਿ ਉਹ ਪਹਿਲੀ ਵਾਰ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੀ ਹੈ ਅਤੇ ਇੰਨੀ ਭੀੜ ਦੇਖ ਕੇ ਉਸ ਨੂੰ ਘਬਰਾਹਟ ਹੋ ਰਹੀ ਹੈ। ਰੈਲੀ ਦੌਰਾਨ ਮੁੱਖ ਮੰਤਰੀ ਬਾਦਲ ਨੇ ਨਰਿੰਦਰ ਮੋਦੀ 'ਤੇ ਸੀ. ਬੀ. ਆਈ. ਦੀ ਦੁਰਵਰਤੋਂ ਕਰਕੇ ਚੌਟਾਲਾ ਨੂੰ ਜੇਲ ਭੇਜਣ ਦੇ ਵਾਰ ਕੀਤੇ। ਚੌਟਾਲਾ ਦੀ ਨੂੰਹ ਨੇ ਵੀ ਰੈਲੀ ਨੂੰ ਸੋਬੰਧਨ ਕੀਤਾ ਅਤੇ ਸਿਰਫ 3 ਮਿੰਟਾਂ 'ਚ ਆਪਣੀ ਗੱਲ ਕਹਿ ਕੇ ਚਲੀ ਗਈ।
ਖਾਕੀ ਦਾ ਅਧਿਆਪਕਾਂ ’ਤੇ ਟੁੱਟਿਆ ਕਹਿਰ, ਕਿਸੇ ਨੂੰ ਨਹੀਂ ਬਖਸ਼ਿਆ (ਦੇਖੋ ਤਸਵੀਰਾਂ)
NEXT STORY