ਦੁਬਈ— ਭਾਰਤੀ ਮਹਿਲਾ 'ਤੇ ਦੁਬਈ ਵਿਚ ਆਪਣੇ ਮਾਲਕ ਦੇ ਨਾਲ 67 ਹਜ਼ਾਰ ਡਾਲਰ ਦਾ ਧੋਖਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ 38 ਸਾਲਾ ਮਹਿਲਾ ਨੂੰ ਆਪਣੇ ਮਾਲਕ ਦੇ ਬੈਂਕ ਖਾਤੇ ਦੀ ਵਰਤੋਂ ਕਰਨ ਦੀ ਆਗਿਆ ਹਾਸਲ ਸੀ। ਸਾਊਦੀ ਮੀਡੀਆ ਨੇ ਖਬਰ ਦਿੱਤੀ ਕਿ ਦੋਸ਼ੀ ਪ੍ਰਬੰਧਕ ਮਹਿਲਾ ਨੂੰ ਕੁਵੈਤ ਦੀ ਕੰਪਨੀ ਵੱਲੋਂ ਆਰਟ ਗੈਲਰੀ ਚਲਾਉਣ ਦੇ ਲਈ ਅਧਿਕਾਰ ਹਾਸਲ ਸੀ। ਉਸ ਨੇ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕੀਤੀ ਅਤੇ ਦੋ ਲੱਖ 47 ਹਜ਼ਾਰ ਦਿਰਹਮ (67000 ਡਾਲਰ) ਦਾ ਧੋਖਾ ਕੀਤਾ।
ਮਹਿਲਾ ਨੇ ਫਰਵਰੀ, 2012 ਅਤੇ ਜੁਲਾਈ, 2013 ਦੇ ਵਿਚ ਕਥਿਤ ਰੂਪ ਨਾਲ ਧੋਖਾਧੜੀ ਕੀਤੀ ਅਤੇ ਉਹ ਫਰਜ਼ੀ ਬਿੱਲ ਦੇ ਆਧਾਰ 'ਤੇ ਮਾਲਕ ਨਾਲ ਧੋਖਾਧੜੀ ਕਰਨ ਦੀ ਵੀ ਦੋਸ਼ੀ ਹੈ। 'ਖਲੀਜ਼ ਟਾਈਮਜ਼' ਨੇ ਖਬਰ ਦਿੱਤੀ ਹੈ ਕਿ ਫਰਜ਼ੀਵਾੜਾ, ਵਿਸ਼ਵਾਸ ਭੰਗ ਕਰਨ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।
ਯੂਕਰੇਨ 'ਚ ਜਾਂਚ ਦੌਰਾਨ ਮਿਲਿਆ ਯਾਤਰੀਆਂ ਦਾ ਸਮਾਨ
NEXT STORY