ਕੋਲਕਾਤਾ- ਅਗਲੇ ਕੁਝ ਮਹੀਨਿਆਂ ਦੇ ਦੌਰਾਨ ਘੱਟ ਉਪਲਬਧਤਾ ਦੇ ਕਾਰਨ ਚਾਹ ਦੀਆਂ ਕੀਮਤਾਂ ’ਚ 9-10 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਚਾਹ ਬੋਰਡ ਦੇ ਅਗਸਤ 2014 ਤੱਕ ਦੇ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਉੱਤਰ ਭਾਰਤ ਜਿਸ ’ਚ ਅਸਮ ਅਤੇ ਪੱਛਮੀ ਬੰਗਾਲ ਸ਼ਾਮਲ ਹਨ, ’ਚ ਇਸ ਸਾਲ 54.365 ਕਰੋੜ ਕਿਲੋਗ੍ਰਾਮ ਚਾਹ ਦੀ ਪੈਦਾਵਾਰ ਹੋਈ, ਜਦੋਂਕਿ ਬੀਤੇ ਸਾਲ ਇਸੇ ਸਮਾਂ ਮਿਆਦ ’ਚ 56.165 ਕਰੋੜ ਕਿਲੋਗ੍ਰਾਮ ਚਾਹ ਦੀ ਪੈਦਾਵਾਰ ਹੋਈ ਸੀ। ਇੰਡੀਅਨ ਟੀ ਐਸੋਸੀਏਸ਼ਨ ਦੇ ਵਧੀਕ ਵਾਈਸ ਚੇਅਰਮੈਨ ਆਜ਼ਮ ਮੋਨੇਮ ਨੇ ਕਿਹਾ ਕਿ ਅਗਸਤ ’ਚ ਫਸਲ ਚੰਗੀ ਰਹੀ ਪਰ ਸਤੰਬਰ ਵਿਚ ਪੈਦਾਵਾਰ ਘੱਟ ਰਹੀ ਸੀ। ਉੱਤਰ ਭਾਰਤ ’ਚ ਅਗਸਤ ਦੇ ਦੌਰਾਨ 14.517 ਕਿਲੋਗ੍ਰਾਮ ਚਾਹ ਦੀ ਪੈਦਾਵਾਰ ਹੋਈ ਸੀ, ਜੋ ਬੀਤੇ ਸਾਲ ਦੇ 14.083 ਕਿਲੋਗ੍ਰਾਮ ਦੇ ਅੰਕੜੇ ਤੋਂ ਜ਼ਿਆਦਾ ਰਹੀ ਸੀ।
ਹਾਲਾਂਕਿ ਉਦਯੋਗ ਨੂੰ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਉਪਲਬਧਤਾ ’ਚ ਸੁਧਾਰ ਦੀ ਉਮੀਦ ਨਹੀਂ ਹੈ, ਕਿਉਂਕਿ 3 ਮਹੀਨਿਆਂ ਦਾ ਸੁਸਤ ਸੀਜ਼ਨ ਨਵੰਬਰ ਤੋਂ ਸ਼ੁਰੂ ਹੋਣਾ ਹੈ। ਮੋਨੇਮ ਨੇ ਕਿਹਾ ਕਿ ਇੱਥੋਂ ਅੱਗੇ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਇਸ ਸਾਲ ਉੱਤਰ ਭਾਰਤ ’ਚ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਖਰਾਬ ਮੌਸਮ ਦੇ ਕਾਰਨ ਚਾਹ ਦੀ ਉਪਲਬਧਤਾ ਇਕ ਵੱਡੀ ਸਮੱਸਿਆ ਰਹੀ ਹੈ। ਮੋਨੇਮ ਨੇ ਕਿਹਾ ਕਿ ਇਸ ਸਾਲ ਪੈਦਾਵਾਰ ਵਿਚ ਕੁਲ 3-3.5 ਕਰੋੜ ਕਿਲੋਗ੍ਰਾਮ ਦੀ ਕਮੀ ਆ ਸਕਦੀ ਹੈ। ਘੱਟ ਉਪਲਬਧਤਾ ਦੇ ਕਾਰਨ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ।
ਫਿਲਹਾਲ ਚਾਹ ਦੇ ਪੈਕੇਟ ਵੇਚਣ ਵਾਲੀਆਂ ਕੰਪਨੀਆਂ ਨੂੰ ਕੀਮਤਾਂ ਵਿਚ ਵਾਧੇ ਦਾ ਬੋਝ ਉਪਭੋਗਤਾ ’ਤੇ ਸੁੱਟਣ ’ਚ ਦੋ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਬਾਘ ਬਕਰੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀਯੂਸ਼ ਦੇਸਾਈ ਨੇ ਕਿਹਾ ਕਿ ਕੰਪਨੀ ਨੇ ਕੀਮਤਾਂ ’ਚ ਲਗਭਗ 16 ਰੁਪਏ ਦਾ ਵਾਧਾ ਕੀਤਾ ਹੈ ਪਰ ਕੰਪਨੀ ਹੋਰ ਵਾਧੇ ’ਤੇ ਵਿਚਾਰ ਨਹੀਂ ਕਰ ਰਹੀ ਹੈ।
ਹਾਲਾਂਕਿ ਸੀਜ਼ਨ ਦੇ ਅੰਤ ਵਿਚ ਪੈਦਾਵਾਰ ’ਚ ਕਮੀ ਦਾ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਬ੍ਰਿਟੇਨ ਅਤੇ ਪਾਕਿਸਤਾਨ ਨੂੰ ਘੱਟ ਬਰਾਮਦ ਦੀਆਂ ਸੰਭਾਵਨਾਵਾਂ ਹਨ। ਮੋਨੇਮ ਨੇ ਕਿਹਾ ਕਿ ਕੀਨੀਆਂ ਦੀ ਚਾਹ ਦੀ ਮੁਕਾਬੇਲਬਾਜ਼ੀ ਵਾਲੀ ਕੀਮਤ ਨੂੰ ਦੇਖਦੇ ਹੋਏ ਬਰਾਮਦ ਘੱਟ ਰਹੀ ਹੈ। ਜੁਲਾਈ ਵਿਚ ਕੀਨੀਆ ਦੀ ਪੈਦਾਵਾਰ 1.7 ਫੀਸਦੀ ਜ਼ਿਆਦਾ ਰਹੀ ਸੀ। ਹਾਲਾਂਕਿ ਭਾਰਤ ਅਤੇ ਯੂਗਾਂਡਾ ’ਚ ਖਰਾਬ ਪੈਦਾਵਾਰ ਦੇ ਕਾਰਨ ਦੁਨੀਆਂ ਭਰ ਵਿਚ ਅਗਸਤ ਤੱਕ ਚਾਹ ਦੀ ਪੈਦਾਵਾਰ ’ਚ 0.5 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਸੈਂਸੈਕਸ 'ਚ 123 ਅੰਕਾਂ ਦਾ ਉਛਾਲ
NEXT STORY