ਮੁੰਬਈ-ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 123 ਅੰਕਾਂ ਤੋਂ ਵਧੇਰੇ ਚੜ੍ਹਿਆ। ਅਜਿਹਾ ਮੁੱਖ ਤੌਰ 'ਤੇ ਦੂਜੀ ਤਿਮਾਹੀ ਦੌਰਾਨ ਆਰ. ਆਈ. ਐੱਲ. ਦੇ ਜ਼ੋਰਦਾਰ ਮੁਨਾਫੇ ਅਤੇ ਸਤੰਬਰ 'ਚ ਪ੍ਰਚੂਨ ਮੁਦਰਾ ਸਫੀਤੀ ਦੇ ਘਟ ਕੇ 6.46 ਫੀਸਦੀ 'ਤੇ ਆਉਣ ਕਾਰਨ ਹੋਇਆ।
ਇਸ ਤੋਂ ਇਲਾਵਾ ਹੋਰ ਏਸ਼ੀਆਈ ਬਜ਼ਾਰਾਂ 'ਤੇ ਰੁਖ ਨੇ ਵੀ ਕਾਰੋਬਾਰੀ ਰੁਝਾਨ ਨੂੰ ਪ੍ਰਭਾਵਿਤ ਕੀਤਾ। ਸੈਂਸੈਕਸ 123.18 ਜਾਂ 0.47 ਫੀਸਦੀ ਦੇ ਵਾਧੇ ਨਾਲ 26,507.25 'ਤੇ ਪਹੁੰਚ ਗਿਆ। ਸੂਚਕ ਅੰਕ ਨੇ 86.69 ਅੰਕਾਂ ਦੀ ਤੇਜ਼ੀ ਦਰਜ ਕੀਤੀ ਸੀ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 21.50 ਅੰਕ ਜਾਂ 0.27 ਫੀਸਦੀ ਦੀ ਤੇਜ਼ੀ ਨਾਲ 7,905.75 'ਤੇ ਪਹੁੰਚ ਗਿਆ।
ਪਿਛਲੇ ਜਨਮ 'ਚ ਕਿਵੇਂ ਹੋਈ ਸੀ ਤੁਹਾਡੀ ਮੌਤ...?
NEXT STORY