ਬੀਜਿੰਗ-ਕਈ ਵਾਰ ਲੋਕ ਛੋਟੀ ਜਿਹੀ ਚੀਜ਼ ਲਈ ਬੇਵਕੂਫੀਆਂ ਕਰਕੇ ਆਪਣੇ ਆਪ ਨੂੰ ਮੁਸੀਬਤ 'ਚ ਪਾ ਲੈਂਦੇ ਹਨ, ਜਿਵੇਂ ਇਸ ਦਾਦੀ ਨੇ ਕੀਤਾ। ਅਸਲ 'ਚ ਚੀਨ ਦੇ ਗੁਵਾਂਗਯਾਨ ਸੂਬੇ 'ਚ ਰਹਿਣ ਵਾਲੀ 85 ਸਾਲ ਦੀ ਜੈਂਗ ਬਾਥਰੂਮ 'ਚ ਆਪਣੇ ਨਕਲੀ ਦੰਦਾਂ ਨੂੰ ਸਾਫ ਕਰ ਰਹੀ ਸੀ। ਉਦੋਂ ਅਚਾਨਕ ਬੁਰਸ਼ ਨਾਲ ਸਾਫ ਕਰਦੇ ਸਮੇਂ ਦੰਦ ਉਸਦੇ ਹੱਥੋਂ ਛੁੱਟ ਕੇ ਟਾਈਲਟ ਸੀਟ ਦੇ ਅੰਦਰ ਡਿੱਗ ਗਿਆ। ਦਾਦੀ ਨੇ ਸੋਚਿਆ ਕਿ ਉਹ ਦੰਦ ਨੂੰ ਕੱਢ ਲਵੇਗੀ ਪਰ ਅਜਿਹਾ ਨਹੀ ਹੋ ਸਕਿਆ।
ਇਸ ਚੱਕਰ 'ਚ ਉਸ ਨੇ ਆਪਣਾ ਹੱਥਾ ਟਾਈਲਟ 'ਚ ਫਸਾ ਲਿਆ। ਹੱਥ ਇੰਨੀ ਬੁਰੀ ਤਰ੍ਹਾਂ ਫਸ ਗਿਆ ਸੀ ਕਿ ਉਸਦੇ ਲੰਮੇ ਪੈ ਕੇ ਜ਼ੋਰ ਲਗਾਉਣ 'ਤੇ ਵੀ ਨਹੀਂ ਨਿਕਲਿਆ। ਉਸ ਤੋਂ ਵੀ ਜ਼ਿਆਦਾ ਪਰੇਸ਼ਾਨੀ ਦੀ ਗੱਲ ਇਹ ਸੀ ਕਿ ਦਾਦੀ ਦਾ ਪਰਿਵਾਰ ਘਰ ਨਹੀਂ ਸੀ। ਉਹ 4 ਘੰਟਿਆਂ ਬਾਅਦ ਆਏ। ਦਾਦੀ ਦੀ ਅਜਿਹੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਫਾਈਰ ਫਾਈਟਰਜ਼ ਨੂੰ ਫੋਨ ਕਰਕੇ ਬੁਲਾਇਆ ਅਤੇ ਦਾਦੀ ਦਾ ਹੱਥ ਟਾਈਲਟ ਸੀਟ ਤੋੜ ਕੇ ਬਾਹਰ ਕੱਢਿਆ। ਇਸ ਦੌਰਾਨ ਦਾਦੀ ਦੇ ਹੱਥਾਂ 'ਤੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹੁਣ ਦਾਦੀ ਦੀ ਹਾਲਤ ਠੀਕ ਹੈ।
ਦੁਨੀਆ ਦੇ ਸਭ ਤੋਂ ਵੱਡੇ ਜਾਨਵਰ, ਜਿਨ੍ਹਾਂ ਨੂੰ ਦੇਖ ਤੁਸੀ ਵੀ ਰਹਿ ਜਾਵੋਗੇ ਹੈਰਾਨ (ਦੇਖੋ ਤਸਵੀਰਾਂ)
NEXT STORY