ਕਾਬੁਲ- ਅਫਗਾਨਿਸਤਾਨ ਦੇ ਲੋਗਾਰ ਸੂਬੇ 'ਚ ਮੰਗਲਵਾਰ ਨੂੰ ਤਾਲਿਬਾਨ ਦੇ ਹਮਲੇ 'ਚ 6 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਲੋਗਾਰ ਸੂਬੇ 'ਚ ਸਥਿਤ ਇਕ ਪੁਲਸ ਥਾਣੇ 'ਤੇ ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਇਕ ਦਿਨ ਪਹਿਲਾਂ ਹੀ ਅੱਤਵਾਦੀਆਂ ਨੇ ਉੱਤਰ 'ਚ ਇਕ ਕਾਫਿਲੇ 'ਤੇ ਹਮਲਾ ਕਰਕੇ 22 ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ।
ਇਨ੍ਹਾਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਵਿਦੇਸ਼ੀ ਫੋਰਸਾਂ ਦੀ ਅਫਗਾਨਿਸਤਾਨ ਵਲੋਂ ਰਵਾਨਗੀ ਤੋਂ ਬਾਅਦ ਅਫਗਾਨ ਸੁਰੱਖਿਆ ਫੋਰਸਾਂ ਲਈ ਚੁਣੌਤੀ ਖੜ੍ਹੀ ਹੋਣ ਵਾਲੀ ਹੈ। ਵਿਦੇਸ਼ੀ ਫੋਰਸ ਸਾਲ ਦੇ ਅਖੀਰ ਤੱਕ ਅਫਗਾਨਿਸਤਾਨ ਤੋਂ ਹਟ ਰਹੀਆਂ ਹਨ ਅਤੇ ਇਸ ਤੋਂ ਬਾਅਦ ਸੁਰੱਖਿਆ ਦੀ ਜ਼ਿੰਮੇਵਾਰੀ ਸਥਾਨਕ ਫੌਜੀਆਂ ਅਤੇ ਪੁਲਸ ਮੁਲਾਜ਼ਮਾਂ 'ਤੇ ਹੋਵੇਗੀ।
ਜ਼ਿਲਾ ਮੁੱਖੀ ਮਹੰਮਦ ਰਹੀਮ ਅਮੀਨ ਨੇ ਦੱਸਿਆ ਕਿ ਤਾਲਿਬਾਨ ਦੇ ਇਕ ਫਿਰਕੇ ਨੇ ਮੰਗਲਵਾਰ ਨੂੰ ਸਵੇਰੇ ਬਰਾਕੀ ਬਰਾਕ ਜ਼ਿਲੇ 'ਚ ਇਕ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ 6 ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ। ਗ੍ਰਹਿ ਮੰਤਰੀ ਉਮਰ ਦਾਦਜਈ ਨੇ ਮੰਗਲਵਾਰ ਨੂੰ ਕਮਾਂਡਰਾਂ ਦੀ ਮੀਟਿੰਗ 'ਚ ਦੱਸਿਆ ਕਿ ਉਚਿਤ ਹਥਿਆਰਾਂ ਦੀ ਕਮੀ ਕਾਰਨ ਪੁਲਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਨਵਰਾਂ ਅਤੇ ਇਨਸਾਨਾਂ ਵਿਚਾਲੇ ਸਰੀਰਕ ਸੰਬੰਧ ਬਣਾਉਣਾ ਹੋਵੇਗਾ ਗੈਰ ਕਾਨੂੰਨੀ
NEXT STORY