ਨਵੀਂ ਦਿੱਲੀ- ਫੇਸਬੁੱਕ 'ਤੇ ਕੁਮੈਂਟ ਕਰਨਾ ਹੁਣ ਹੋਰ ਮਜ਼ੇਦਾਰ ਹੋ ਗਿਆ ਹੈ। ਫੇਸਬੁੱਕ ਨੇ ਕੁਮੈਂਟ 'ਚ ਸਟੀਕਰਸ ਲਗਾਉਣ ਦੀ ਸਹੂਲਤ ਦੇ ਦਿੱਤੀ ਹੈ। ਹੁਣ ਤੁਸੀਂ ਲੋਕਾਂ ਦੇ ਟਾਈਮਲਾਈਨ ਦੀ ਪੋਸਟ, ਗਰੁੱਪ ਪੋਸਟ ਅਤੇ ਈਵੈਂਟ ਪੋਸਟ 'ਚ ਸਟੀਕਰਸ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਫੇਸਬੁੱਕ ਨੇ ਚੈਟ 'ਚ ਸਟੀਕਰਸ ਦੀ ਸਹੂਲਤ ਦਿੱਤੀ ਸੀ। ਕੁਮੈਂਟ 'ਚ ਫੋਟੋ ਲਗਾਉਣ ਦਾ ਫੀਚਰ ਵੀ ਸੀ ਪਰ ਕੁਮੈਂਟ 'ਚ ਸਟੀਕਰਸ ਲਗਾਉਣ ਦਾ ਫੀਚਰ ਨਹੀਂ ਸੀ।
ਨਵੇਂ ਫੀਚਰ ਨੂੰ ਅਗਲੇ ਕੁਝ ਦਿਨਾਂ ਤੋਂ ਸਾਰੇ ਯੂਜ਼ਰਸ ਨੂੰ ਦੇ ਦਿੱਤਾ ਜਾਵੇਗਾ। ਕੁਮੈਂਟ 'ਚ ਸਟੀਕਰਸ ਲਗਾਉਣ ਲਈ ਕੁਮੈਂਟ ਬਾਕਸ ਦੇ ਸੱਜੇ ਪਾਸੇ ਕੈਮਰੇ ਦੇ ਆਈਕਨ ਦੇ ਨਾਲ ਹੀ ਮੌਜੂਦ ਸਮਾਈਲੀ ਦੇ ਆਈਕਨ 'ਤੇ ਕਲਿਕ ਕਰਨਾ ਹੋਵੇਗਾ। ਇਸ 'ਤੇ ਇਕ ਵਿੰਡੋ ਪਾਪ-ਅਪ ਹੋਵੇਗੀ। ਇਥੇ ਤੁਹਾਨੂੰ 5 ਥੀਮਸ 'ਚ ਦਰਜਨਾਂ ਸਟੀਕਰਸ ਦਿਖਾਈ ਦੇਣਗੇ। ਇਨ੍ਹਾਂ 'ਤੇ ਕਲਿਕ ਕਰਦੇ ਹੀ ਇਹ ਕੁਮੈਂਟ ਦੇ ਤੌਰ 'ਤੇ ਪੋਸਟ ਹੋ ਜਾਣਗੇ। ਜੇਕਰ ਤੁਹਾਨੂੰ ਇਨ੍ਹਾਂ 'ਚੋਂ ਕੋਈ ਨਹੀਂ ਪਸੰਦ ਆਉਂਦਾ ਹੈ ਤਾਂ ਤੁਸੀਂ ਵਿੰਡੋ ਦੇ ਉਪਰੀ ਹਿੱਸੇ 'ਚ ਸੱਜੇ ਪਾਸੇ ਮੌਜੂਦ ਪਲਸ ਦੇ ਨਿਸ਼ਾਨ (+) 'ਤੇ ਕਲਿਕ ਕਰਕੇ ਸਟੀਕਰ ਸਟੋਰ 'ਚ ਜਾ ਕੇ ਸਕਦੇ, ਜਿਥੇ ਤੁਹਾਨੂੰ ਸੈਂਕੜੇ ਸਟੀਕਰਸ ਮਿਲਣਗੇ।
ਇਸ ਪ੍ਰਾਜੈਕਟ ਦੇ ਇੰਜੀਨਿਅਰ ਬਾਬ ਬਾਲਡਵਿਨ ਨੇ ਇਸ ਬਾਰੇ 'ਚ ਫੇਸਬੁੱਕ 'ਤੇ ਜਾਣਕਾਰੀ ਦਿੰਦੇ ਹੋਏ ਲਿੱਖਿਆ ਕਿ ਸਟੀਕਰਸ ਮੈਸੇਜ 'ਚ ਕਮਿਊਨਿਕੇਟ ਕਰਨ ਦਾ ਵਧੀਆ ਤਰੀਕਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਲੋਕ ਵੱਧ ਮਜ਼ੇਦਾਰ ਤਰੀਕੇ ਨਾਲ ਕੁਮੈਂਟ ਕਰ ਪਾਉਣਗੇ। ਬਾਬ ਦੱਸਦੇ ਹਨ ਕਿ ਫੇਸਬੁੱਕ 'ਤੇ ਕੁਮੈਂਟ ਦੇ ਮਾਮਲੇ 'ਚ ਇਹ ਉਨ੍ਹਾਂ ਦਾ ਤੀਜਾ ਪ੍ਰਾਜੈਕਟ ਸੀ। ਪਹਿਲਾ ਪ੍ਰਾਜੈਕਟ ਮਈ 2013 'ਚ ਇਮੋਜੀ ਅਤੇ ਦੂਜਾ ਪ੍ਰਾਜੈਕਟ ਜੂਨ 2013 'ਚ ਫੋਟੋ ਦਾ ਸੀ।
ਧੌਲਾਕੁਆਂ ਬਲਾਤਕਾਰ ਕਾਂਡ ਦੇ ਪੰਜੇ ਮੁਲਜ਼ਮ ਦੋਸ਼ੀ ਕਰਾਰ
NEXT STORY