ਲੰਡਨ-ਬ੍ਰਿਟੇਨ ਦੀ ਸੰਸਦ ਨੇ ਫਿਲੀਸਤੀਨ ਨੂੰ ਮਾਨਤਾ ਦੇਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ ਪਰ ਇਸ ਪ੍ਰਸਤਾਵ ਨਾਲ ਬ੍ਰਿਟੇਨ ਦੀ ਸਰਕਾਰ ਦੇ ਫਿਲੀਸਤੀਨ ਸੰਬੰਧੀ ਰੁਖ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਪ੍ਰਸਤਾਵ ਨੂੰ ਸੰਕੇਤਕ ਮੰਨਿਆ ਜਾ ਰਿਹਾ ਹੈ, ਜਿਸ ਨਾਲ ਫਿਲੀਸਤੀਨੀਆਂ ਨੂੰ ਮਾਨਤਾ ਦੇ ਕੌਮਾਂਤਰੀ ਮੁਹਿੰਮ ਨੂੰ ਬਲ ਮਿਲੇਗਾ। ਬ੍ਰਿਟੇਨ ਨੇ ਫਿਲੀਸਤੀਨ ਨੂੰ ਇਕ ਦੇਸ਼ ਦੇ ਰੂਪ 'ਚ ਮਾਨਤਾ ਨਹੀਂ ਦਿੱਤੀ ਹੈ ਪਰ ਉਸ ਨੇ ਕਿਹਾ ਹੈ ਕਿ ਜੇਕਰ ਮਾਨਤਾ ਨਾਲ ਫਿਲੀਸਤਨੀਆਂ ਅਤੇ ਇਜ਼ਰਾਈਲੀਆਂ ਵਿਚਾਲੇ ਸ਼ਾਂਤੀ ਯਤਨਾਂ ਨੂੰ ਬੜ੍ਹਾਵਾ ਦੇਣ ਨਾਲ ਸਹਾਇਤਾ ਮਿਲਦੀ ਹੋਵੇ ਤਾਂ ਉਹ ਕਿਸੇ ਵੀ ਸਮੇਂ ਅਜਿਹਾ ਕਰ ਸਕਦ ਹੈ। ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ ਅਤੇ ਉਨ੍ਹਾਂ ਦੇ ਬੁਲਾਰੇ ਨੇ ਸਾਫ ਕੀਤਾ ਕਿ ਇਸ ਪ੍ਰਸਤਾਵ ਦੇ ਨਤੀਜੇ ਦਾ ਵਿਦੇਸ਼ ਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ। ਪ੍ਰਸਤਾਵ 274 ਵੋਟਾਂ ਨਾਲ ਪਾਸ ਕੀਤਾ ਗਿਆ।
ਨਸਲੀ ਭੇਦਭਾਵ ਤੋਂ ਬਾਅਦ ਵੱਧ ਗਈ ਲੋਕਪ੍ਰਿਅਤਾ
NEXT STORY