ਪੂਰੀ ਦੁਨੀਆ 'ਚ ਲੱਗਭਗ 100 ਲੋਕ ਹੀ ਹਨ ਜੋ ਪੂਰੇ ਵਿਸ਼ਵ ਦੇ ਸਾਈਬਰ ਅਪਰਾਧਾਂ ਲਈ ਜ਼ਿੰਮੇਦਾਰ ਹਨ। ਇਹ ਕਹਿਣਾ ਹੈ ਯੂਰੋਪੀ ਸੰਘ ਦੇ ਯੂਰੋਪੋਲਸ ਸਾਈਬਰ ਕ੍ਰਾਈਮ ਸੈਂਟਰ ਦੇ ਮੁਖੀ ਟ੍ਰੋਐਲਸ ਓਏਟਰਿੰਗ ਦਾ। ਇਹ ਜਾਣਕਾਰੀ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦਿੱਤੀ।
ਉਨ੍ਹਾਂ ਦਾ ਮੰਨਣਾ ਹੈ ਕਿ ਜਾਂਚ ਅਧਿਕਾਰੀ ਜੇਕਰ ਵਧੀਆ ਪ੍ਰੋਗਰਾਮਰੋਂ ਦੇ ਇਕ ਛੋਟੇ ਸਮੂਹ 'ਤੇ ਧਿਆਨ ਦੇਣ ਤਾਂ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਮੁਸ਼ਕਿਲ ਨਾਲ ਉਨ੍ਹਾਂ ਨੂੰ ਜਾਣਦੇ ਹਾਂ ਜੇਕਰ ਅਸੀਂ ਇਨ੍ਹਾਂ ਲੋਕਾਂ ਨੂੰ ਬਾਹਰ ਕਰ ਦਈਏ ਤਾਂ ਬਾਕੀ ਆਪਣੇ ਆਪ ਢਹਿ ਜਾਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਵੀ ਸਾਈਬਰ ਅਪਰਾਧਾਂ ਨਾਲ ਲੜਣਾ ਔਖਾ ਕੰਮ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਵਧਣ ਹੀ ਵਾਲੀ ਹੈ।
ਲਾਲਚ ਅਤੇ ਮੁਨਾਫਾ
ਓਏਟਰਿੰਗ ਕਹਿੰਦੇ ਹਨ ਕਿ ਅਸੀਂ ਹੁਣ ਉਨ੍ਹਾਂ ਦਾ ਸਾਹਮਣਾ ਕਰ ਸਕਦੇ ਹਾਂ ਪਰ ਦੋਸ਼ੀਆਂ ਦੇ ਕੋਲ ਜ਼ਿਆਦਾ ਸੰਸਾਧਨ ਹਨ। ਉਨ੍ਹਾਂ ਦੇ ਸਾਹਮਣੇ ਕੋਈ ਵੀ ਮੁਸ਼ਕਿਲ ਨਹੀਂ ਹੈ। ਉਹ ਲਾਲਚ ਅਤੇ ਮੁਨਾਫੇ ਲਈ ਕੰਮ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਅਸੀਂ ਜਿੰਨੀ ਰਫਤਾਰ ਨਾਲ ਉਨ੍ਹਾਂ ਨੂੰ ਫੜਦੇ ਹਾਂ ਉਹ ਉਸ ਤੋਂ ਵੱਧ ਰਫਤਾਰ ਨਾਲ ਮਾਲਵੇਅਰ (ਕੰਪਿਊਟਰ ਵਾਇਰਸ) ਬਣਾ ਰਹੇ ਹਨ। ਸਾਈਬਰ ਅਪਰਾਧ ਦਾ ਸਾਹਮਣਾ ਕਰਨ 'ਚ ਸਭ ਤੋਂ ਵੱਡੀ ਮੁਸ਼ਕਿਲ ਇਸ ਤਰ੍ਹਾਂ ਦੇ ਦੋਸ਼ੀਆਂ ਦਾ ਕਿਸੇ ਦੇਸ਼ ਅਤੇ ਸੀਮਾ ਪਾਰ ਹੋਣਾ ਹੈ। ਉਨ੍ਹਾਂ ਕਿਹਾ ਦੋਸ਼ੀ ਸਾਡੇ ਦੇਸ਼ ਨਹੀਂ ਆਉਂਦੇ। ਉਹ ਦੂਰ ਬੈਠ ਕੇ ਹੀ ਅਪਰਾਧ ਕਰਦੇ ਹਨ। ਸਾਈਬਰ ਅਪਰਾਧ ਨਾਲ ਜੁੜੇ ਜ਼ਿਆਦਾਤਰ ਮੁੱਥ ਦੋਸ਼ੀ ਰੂਸੀ ਭਾਸ਼ਾ ਬੋਲਣ ਵਾਲੇ ਖੇਤਰਾਂ ਦੇ ਹਨ।
ਆਨਲਾਈਨ ਵਿਕਰੀ
ਸਾਈਬਰ ਦੋਸ਼ੀ ਮਾਲਵੇਅਰ ਨੂੰ ਆਨਲਾਈਨ ਫੋਰਮ 'ਚ ਵੇਚਦੇ ਹਨ। ਟ੍ਰੋਐਲਸ ਓਏਟਰਿੰਗ ਹਾਲ ਹੀ 'ਚ ਰੂਸ ਦੀ ਰਾਜਧਾਨੀ ਮਾਸਕੋ 'ਚ ਸਾਈਬਰ ਅਪਰਾਧਾਂ 'ਤੇ ਚਰਚਾ ਕਰਨ ਗਏ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਮਿਲੇਗੀ। ਓਏਟਰਿੰਗ ਦੱਸਦੇ ਹਨ ਕਿ ਸਾਈਬਰ ਦੋਸ਼ੀ ਮਾਲਵੇਅਰ ਨੂੰ ਆਨਲਾਈਨ ਫੋਰਮ 'ਚ ਵੇਚ ਰਹੇ ਹਨ। ਆਮ ਲੋਕਾਂ ਨੂੰ ਇਨ੍ਹਾਂ ਦੋਸ਼ੀਆਂ ਨੂੰ ਕਿਸ ਤਰ੍ਹਾਂ ਦਾ ਖਤਰਾ ਹੋ ਸਕਦਾ ਹੈ ਇਸ 'ਤੇ ਓਏਟਰਿੰਗ ਕਹਿੰਦੇ ਹਨ ਕਿ ਤੁਹਾਡੀ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਦੀ ਸੁਰੱਖਿਆ ਦੇ ਬਾਰੇ 'ਚ ਤੁਹਾਨੂੰ ਸੋਚਣਾ ਚਾਹੀਦਾ। ਤੁਹਾਡੇ ਬਾਰੇ ਥੋੜੀ ਜਿਹੀ ਜਾਣਕਾਰੀ ਪਾ ਕੇ ਤੁਹਾਡੇ ਗੂਗਲ, ਫੇਸਬੁੱਕ ਜਾਂ ਆਈਫੋਨ ਅਕਾਊਂਟ 'ਚ ਬਦਲਾਅ ਕਰ ਸਕਦੇ ਹਨ। ਉਨਾਂ ਦਾ ਕਹਿਣਾ ਹੈ ਕਿ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਵੱਧਦੀ ਗਿਣਤੀ ਨੇ ਉਨ੍ਹਾਂ ਦੇ ਕੰਮ ਨੂੰ ਥੋੜਾ ਹੋਰ ਮੁਸ਼ਕਿਲ ਬਣਾ ਦਿੱਤਾ ਹੈ।
ਵਿਦੇਸ਼ੀ ਬਾਜ਼ਾਰਾਂ ਦੇ ਦਬਾਅ ਨਾਲ ਸੋਨੇ ਅਤੇ ਚਾਂਦੀ ’ਚ ਗਿਰਾਵਟ
NEXT STORY