ਬਟਾਲਾ(ਬੇਰੀ)-ਥਾਣਾ ਰੰਗੜ ਨੰਗਲ ਦੀ ਪੁਲਸ ਨੇ ਇਕ ਔਰਤ ਨੂੰ ਜ਼ਹਿਰ ਪਿਲਾਉਣ ਦੇ ਮਾਮਲੇ 'ਚ ਉਸਦੇ ਪਤੀ ਤੇ ਸਹੁਰੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਜੀਤ ਕੌਰ ਪੁੱਤਰੀ ਸੁਲੱਖਣ ਸਿੰਘ ਵਾਸੀ ਰਾਮਪੁਰ ਨੇ ਦੱਸਿਆ ਕਿ ਮੇਰਾ ਪਤੀ ਦਿਲਬਾਗ ਸਿੰਘ ਵਾਸੀ ਰੰਗੜ ਨੰਗਲ ਅਤੇ ਸਹੁਰਾ ਰਤਨ ਸਿੰਘ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਮਾਰ ਦੇਣ ਦੀ ਨੀਅਤ ਨਾਲ ਬੀਤੇ ਦਿਨ ਉਨ੍ਹਾਂ ਮੈਨੂੰ ਜ਼ਬਰਦਸਤੀ ਜ਼ਹਿਰ ਪਿਲਾ ਦਿੱਤੀ, ਜਿਸ ਕਾਰਨ ਮੇਰੀ ਹਾਲਤ ਵਿਗੜ ਗਈ। ਇਸ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਰੰਗੜ ਨੰਗਲ ਵਿਖੇ ਮਨਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 328, 34 ਆਈ. ਪੀ. ਸੀ. ਤਹਿਤ ਉਪਰੋਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਨਸ਼ਾ ਤਸਕਰੀ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 1ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ
NEXT STORY