ਨਵੀਂ ਦਿੱਲੀ—ਜੇ ਕੋਈ ਲੜਕੀ ਸੜਕ ਦੇ ਵਿਚਕਾਰ ਆ ਕੇ ਆਪਣਾ ਗਾਊਨ ਉਤਾਰ ਦੇਵੇ ਤਾਂ ਇਕ ਚੰਗੇ ਨਾਗਰਿਕ ਹੋਣ ਦੇ ਨਾਅਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇ। ਇਹ ਤਾਂ ਸਾਫ ਹੈ ਕਿ ਚੰਗੀ ਨੀਅਤ ਦੇ ਲੋਕ ਨਜ਼ਰਾਂ ਝੁਕਾ ਕੇ ਲੰਘ ਜਾਣਗੇ ਤੇ ਕੁਝ ਉਸ ਨੂੰ ਬੁਰਾ ਭਲਾ ਵੀ ਆਖਣਗੇ ਪਰ ਇਸ ਲੜਕੀ ਨਾਲ ਅਜਿਹਾ ਨਹੀਂ ਹੋਇਆ। ਇਸ ਲੜਕੀ ਦੀ ਹਿੰਮਤ ਲਈ ਤਾਂ ਸਾਰਿਆਂ ਨੇ ਉਸ ਨੂੰ ਸਲਾਮ ਕੀਤਾ। ਇਸ ਹਿੰਮਤੀ ਲੜਕੀ ਨੇ ਅਜਿਹਾ ਲੋਕਾਂ ਨੂੰ ਛਾਤੀਆਂ ਦੇ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਲਈ ਕੀਤਾ ਸੀ। ਛਾਤੀਆਂ ਦਾ ਕੈਂਸਰ ਪਿਛਲੇ ਕਾਫੀ ਸਮੇਂ ਤੋਂ ਔਰਤਾਂ ਨੂੰ ਘੁਣ ਵਾਂਗ ਖਾ ਰਿਹਾ ਹੈ। ਇਹ ਅਜਿਹੀ ਬੀਮਾਰੀ ਹੈ, ਜਿਸ ਬਾਰੇ ਔਰਤਾਂ ਜ਼ਿਆਦਾ ਗੱਲ ਵੀ ਨਹੀਂ ਕਰਦੀਆਂ, ਜਦੋਂ ਕਿ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਉਨ੍ਹਾਂ ਦੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ। ਇਸ ਲੜਕੀ ਨੇ ਛਾਤੀਆਂ ਦੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਵਿਚ ਸੜਕ 'ਤੇ ਆਪਣਾ ਨਾਈਟ ਗਾਊਨ ਉਤਾਰ ਦਿੱਤਾ।
ਲੜਕੀ ਨੂੰ ਪਿੱਛੇ ਤੋਂ ਦੇਖ ਕੇ ਤਾਂ ਹਰ ਕਿਸੇ ਨੂੰ ਅਜੀਬ ਲੱਗਾ ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਅੱਗੇ ਗਈ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਲੜਕੀ ਨੇ ਗਾਊਨ ਦੇ ਹੇਠਾਂ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਸੀ। ਉਸ 'ਤੇ ਸੰਦੇਸ਼ ਲਿਖਿਆ ਸੀ- 'ਬਿਗ ਔਰ ਸਮਾਲ, ਸੇਵ ਦੈਮ ਆਲ!' ਮਤਲਬ ਲੜਕੀਆਂ ਨੂੰ ਆਪਣੀਆਂ ਛਾਤੀਆਂ ਦੇ ਕੈਂਸਰ ਤੋਂ ਬਚਣ ਲਈ ਇਸ ਬੀਮਾਰੀ ਨੂੰ ਵਧਣ ਨਹੀਂ ਦੇਣਾ ਚਾਹੀਦਾ। ਇਸ ਲੜਕੀ ਦੀ ਇਹ ਪਹਿਲ ਸਚਮੁੱਚ ਸ਼ਲਾਘਾਯੋਗ ਹੈ। ਉਸ ਨੇ ਸਾਬਤ ਕਰ ਦਿੱਤਾ ਕਿ ਇਕੱਲਾ ਬੰਦਾ ਵੀ ਕੁਝ ਸਾਰਥਕ ਕਰ ਸਕਦਾ ਹੈ, ਲੋੜ ਹੈ ਬੱਸ ਸਹੀ ਸਮੇਂ 'ਤੇ ਸਹੀ ਕਦਮ ਉਠਾਉਣ ਦੀ।
ਇਰਾਕ 'ਚ ਕਾਰ ਬੰਬ ਧਮਾਕਾ, 25 ਲੋਕਾਂ ਦੀ ਮੌਤ
NEXT STORY