ਲੁਧਿਆਣਾ-ਸ਼ਹਿਰ ਦੇ ਸਿਵਲ ਹਸਪਤਾਲ 'ਚ ਡਿਲਵਰੀ ਲਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚੀ ਇਕ ਔਰਤ ਨੂੰ ਡਰਾਈਵਰ ਜਲਦਬਾਜ਼ੀ 'ਚ ਬਿਨਾਂ ਉਤਾਰੇ ਹੀ ਆਪਣੇ ਨਾਲ ਲੈ ਗਿਆ ਪਰ ਜਦੋਂ ਉਸ ਨੇ ਕੁਝ ਸਮੇਂ ਬਾਅਦ ਦੇਖਿਆ ਕਿ ਮਰੀਜ ਉਸ ਦੀ ਐਂਬੂਲੈਂਸ 'ਚ ਹੀ ਹੈ ਤਾਂ ਉਸ ਦੇ ਹੱਥ-ਪੈਰ ਫੁੱਲਣੇ ਸ਼ੁਰੂ ਹੋ ਗਏ ਤਾਂ ਉਹ ਵਾਪਸ ਮਰੀਜ ਨੂੰ ਹਸਪਤਾਲ ਛੱਡ ਗਿਆ।
ਜਾਣਕਾਰੀ ਮੁਤਾਬਕ ਬਸਤੀ ਜੋਧੇਵਾਲ ਦੇ ਨਿਊ ਸੁਭਾਸ਼ ਨਗਰ ਦੇ ਰਹਿਣ ਵਾਲਾ ਅਮਿਤ ਕੁਮਾਰ ਆਪਣੀ ਪਤਨੀ ਮੰਜੂ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਲਿਆਇਆ ਸੀ। ਐਂਬੂਲੈਂਸ ਅਮਰਜੈਂਸ ਦੇ ਬਾਹਰ ਖੜ੍ਹੀ ਸੀ ਅਤੇ ਮੰਜੂ ਦਾ ਪਤੀ ਅਤੇ ਭਰਾ ਅੰਦਰ ਕਾਗਜ਼ ਬਣਾਉਣ ਲਈ ਐਂਬੂਲੈਂਸ 'ਚੋਂ ਉਤਰ ਗਏ। ਡਰਾਈਵਰ ਨੇ ਸਮਝਿਆ ਕਿ ਮੰਜੂ ਵੀ ਉਤਰ ਗਈ ਹੈ, ਇਸ ਲਈ ਉਹ ਜਲਦੀ 'ਚ ਐਂਬੂਲੈਂਸ ਲੈ ਕੇ ਚਲਾ ਗਿਆ। ਜਦੋਂ ਸਾਰੇ ਕਾਗਜ਼ ਬਣ ਗਏ ਤਾਂ ਅਮਿਤ ਆਪਣੀ ਪਤਨੀ ਨੂੰ ਲੈਣ ਲਈ ਬਾਹਰ ਆਇਆ।
ਬਾਹਰ ਐਂਬੂਲੈਂਸ ਨਾ ਖੜ੍ਹੀ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਐਂਬੂਲੈਂਸ ਦੇ ਡਰਾਈਵਰ ਨੂੰ ਫੋਨ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਡਰਾਈਵਰ ਨੇ ਐਂਬੂਲੈਂਸ 'ਚ ਮਰੀਜ ਨੂੰ ਦੇਖਿਆ ਤਾਂ ਉਸ ਦੇ ਵੀ ਹੱਥ-ਪੈਰ ਫੁੱਲ ਗਏ। ਉਹ ਤੁਰੰਤ ਸਿਵਲ ਹਸਪਤਾਲ ਪਹੁੰਚਿਆ ਅਤੇ ਮਰੀਜ ਨੂੰ ਛੱਡ ਕੇ ਮਾਫੀ ਮੰਗ ਕੇ ਉੱਥੋਂ ਚਲਾ ਗਿਆ, ਜਿਸ ਤੋਂ ਬਾਅਦ ਅਮਿਤ ਦੇ ਸਾਹ 'ਚ ਸਾਹ ਆਇਆ।
ਮੁੜ ਬਹਾਲ ਹੋਈ ਨਵਜੋਤ ਸਿੱਧੂ ਦੀ ਸੁਰੱਖਿਆ (ਵੀਡੀਓ)
NEXT STORY