ਨੰਗਲ (ਰਾਜਵੀਰ) : ਨੰਗਲ ਦੇ ਐਮ.ਪੀ. ਦੀ ਕੋਠੀ ਦੇ ਨੇੜੇ ਰੇਲਗੱਡੀ ਹੇਠਾਂ ਆਉਣ ਨਾਲ ਇਕ ਬਜ਼ੁਰਗ ਔਰਤ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਔਰਤ ਰੇਲਵੇ ਲਾਈਨ ਪਾਰ ਕਰ ਰਹੀ ਸੀ ਤਾਂ ਕੰਨਾ ਤੋਂ ਘੱਟ ਸੁਨਣ ਕਾਰਨ ਉਸ ਨੂੰ ਰੇਲ ਗੱਡੀ ਦਾ ਪਤਾ ਨਹੀਂ ਲੱਗਿਆ। ਜਿਸ ਕਾਰਨ ਉਹ ਰੇਲਗੱਡੀ ਹੇਠਾਂ ਆ ਗਈ।
ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਇੰਚਾਰਜ ਹੇਮਰਾਜ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਰਾਮ ਸਰੂਪ ਪਿੰਡ ਬਾਸ ਦੇ ਰੂਪ 'ਚ ਹੋਈ ਹੈ। ਪੁਲਸ ਕਾਰਵਾਈ ਉਪਰੰਤ ਔਰਤ ਦੀ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ।
ਰੇਲਗੱਡੀ ਹੇਠਾਂ ਆਣ ਨਾਲ ਬਜ਼ੁਰਗ ਔਰਤ ਦੀ ਮੌਤ
NEXT STORY