ਜਲੰਧਰ-ਵੀਰਵਾਰ ਦੀ ਸਵੇਰ ਨੂੰ 10.46 ਤੋਂ ਬਾਅਦ ਗੁਰੂ ਪੁਸ਼ਯ ਯੋਗ ਦਾ ਆਗਾਜ਼ ਹੋ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਦੇ 1.36 ਤੱਕ ਪੁਸ਼ਯ ਨਛੱਤਰ ਰਹੇਗਾ। ਕੱਤਕ ਮਹੀਨੇ ਦੀ ਮੱਸਿਆ ਤੋਂ ਪਹਿਲਾਂ ਆਉਣ ਵਾਲਾ ਗੁਰੂ ਪੁਸ਼ਯ ਯੋਗ ਸ਼ੁਭ ਪ੍ਰਭਾਵ ਦਿੰਦਾ ਹੈ। 95 ਸਾਲ ਬਾਅਦ ਬਣ ਰਹੇ ਗੁਰੂ ਪੁਸ਼ਯ 'ਤੇ ਰਾਜਯੋਗ ਬਣੇਗਾ। ਇਸ ਸਾਲ ਦੀਵਾਲੀ ਤੋਂ 7 ਦਿਨ ਪਹਿਲਾਂ ਕਰੀਬ 27 ਘੰਟੇ ਖਰੀਦਦਾਰੀ ਦਾ ਮਹਾਂ ਮੂਹਰਤ ਗੁਰੂ ਪੁਸ਼ਯ ਨਛੱਤਰ ਰਹੇਗਾ, ਜਿਸ ਦੌਰਾਨ ਸੋਨਾ ਖਰੀਦਣ ਦਾ ਸੁਨਹਿਰੀ ਮੌਕਾ ਹੈ।
ਵੀਰਵਾਰ ਦੇ ਦਿਨ ਜੇਕਰ ਪੁਸ਼ਯ ਨਛੱਤਰ ਹੋਵੇ, ਉਸ ਸਮੇਂ ਗੁਰੂ ਪੁਸ਼ਯ ਯੋਗ ਬਣਦਾ ਹੈ। ਇਸ ਯੋਗ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਇਸ ਯੋਗ 'ਚ ਗੁਰੂ, ਪਿਤਾ, ਦਾਦਾ ਆਦਿ ਤੋਂ ਮੰਤਰ, ਤੰਤਰ ਜਾਂ ਕਿਸੇ ਖਾਸ ਵਿਸ਼ੇ ਨਾਲ ਸੰਬੰਧਿਤ ਉੱਚ ਵਿੱਦਿਆ ਗ੍ਰਹਿਣ ਕਰਨਾ, ਗੁਰੂ ਧਾਰਨਾ ਕਰਨਾ ਅਤੇ ਵਿਦੇਸ਼ ਯਾਤਰਾ ਸ਼ੁਰੂ ਕਰਨਾ ਸ਼ੁਭ ਹੁੰਦਾ ਹੈ।
27 ਨਛੱਤਰਾਂ 'ਚੋਂ ਅੱਠਵਾਂ ਨਛੱਤਰ ਹੈ ਪੁਸ਼ਯ। ਪੁਸ਼ਯ ਦਾ ਅਰਥ ਹੈ ਪੋਸ਼ਣ ਕਰਨ ਵਾਲਾ, ਊਰਜਾ ਅਤੇ ਸ਼ਕਤੀ ਦੇਣ ਵਾਲਾ। ਨਛੱਤਰਾਂ ਦਾ ਰਾਜਾ ਪੁਸ਼ਯ ਸਾਰੇ ਨਛੱਤਰਾਂ 'ਚੋਂ ਸਰਵ ਉੱਤਮ ਹੈ। ਇਸ ਨਛੱਤਰ 'ਚ ਕੀਤਾ ਗਿਆ ਹਰ ਕੰਮ ਆਪਣੇ ਨਾਲ ਸਫਲਤਾ ਲੈ ਕੇ ਆਉਂਦਾ ਹੈ। ਇਸ ਸ਼ੁਭ ਸਮੇਂ 'ਚ ਖਰੀਦੋ-ਫਰੋਖਤ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਸ ਦੌਰਾਨ ਕੀਤੀ ਗਈ ਪੂਜਾ ਸਿੱਧਾ ਤੁਹਾਡੇ ਭਗਵਾਨ ਤੱਕ ਪਹੁੰਚ ਜਾਂਦੀ ਹੈ।
ਇਸ ਯੋਗ ਦੇ ਕਈ ਅਸ਼ੁਭ ਫਲ ਵੀ ਹਨ। ਇਸ ਲਈ ਇਸ ਯੋਗ 'ਚ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਕਿਸੇ ਵਿਦਵਾਨ ਨਾਲ ਸਲਾਹ ਜ਼ਰੂਰ ਕਰ ਲਓ। ਅਜਿਹਾ ਮੰਨਿਆ ਜਾਂਦਾ ਹੈ ਕਿ ਪੁਸ਼ਯ ਨਛੱਤਰ 'ਚ ਵੀਰਵਾਰ ਦਾ ਆਗਾਜ਼ ਬਹੁਤ ਹੀ ਵਧੀਆ ਫਲ ਦਿੰਦਾ ਹੈ ਕਿਉਂਕਿ ਵੀਰਵਾਰ ਧਨ ਅਤੇ ਧਰਮ ਦਾ ਕਾਰਕ ਗ੍ਰਹਿ ਹੈ।
'ਜਗ ਬਾਣੀ' ਐਂਡਰਾਇਡ ਐੱਪ ਦੇ ਨਵੇਂ ਫੀਚਰ ਲਈ ਅਪਡੇਟ ਕਰੋ
NEXT STORY