ਡਰ ਦਾ ਇਕ ਡੂੰਘਾ ਅਰਥ ਹੈ। ਇਸ ਤੋਂ ਭਾਵ ਹੈ ਜੋ ਸੁੰਗੇੜ ਦੇਵੇ। ਜਦੋਂ ਤੁਸੀਂ ਭੈਅ-ਭੀਤ ਹੁੰਦੇ ਹੋ ਤਾਂ ਸੁੰਗੜ ਜਾਂਦੇ ਹੋ। ਜਦੋਂ ਤੁਸੀਂ ਖੁਸ਼ ਹੁੰਦੇ ਹੋ ਤਾਂ ਫੈਲ ਜਾਂਦੇ ਹੋ। ਜਦੋਂ ਵਿਅਕਤੀ ਬਹੁਤ ਡਰਿਆ ਹੁੰਦਾ ਹੈ ਤਾਂ ਉਸ ਦੀ ਆਤਮਾ ਸੁੰਗੜ ਜਾਂਦੀ ਹੈ। ਉਸ ਦੇ ਸਰੀਰ ਵਿਚ ਬਹੁਤ ਜਗ੍ਹਾ ਛੁੱਟ ਜਾਂਦੀ ਹੈ, ਜਿਥੇ ਕੋਈ ਦੂਜੀ ਆਤਮਾ ਦਾਖਲ ਨਹੀਂ ਹੋ ਸਕਦੀ। ਇਕ ਨਹੀਂ, ਬਹੁਤ ਸਾਰੀਆਂ ਆਤਮਾਵਾਂ ਵੀ ਇਕਦਮ ਦਾਖਲ ਹੋ ਸਕਦੀਆਂ ਹਨ। ਇਸ ਲਈ ਡਰ ਦੀ ਸਥਿਤੀ ਵਿਚ ਕੋਈ ਆਤਮਾ ਕਿਸੇ ਸਰੀਰ ਵਿਚ ਜਾਂਦੀ ਹੈ। ਅਜਿਹਾ ਕਰਨ ਦਾ ਮੂਲ ਕਾਰਨ ਇਹ ਹੁੰਦਾ ਹੈ ਕਿ ਇਸ ਦੇ ਰਸ ਦੂਜੇ ਸਰੀਰ ਨਾਲ ਬੱਝੇ ਹਨ, ਇਸ ਲਈ ਉਹ ਦੂਜੇ ਦੇ ਸਰੀਰ ਵਿਚ ਦਾਖਲ ਹੋ ਕੇ ਰਸ ਲੈਣ ਦੀ ਕੋਸ਼ਿਸ਼ ਕਰਦੀ ਹੈ। ਡਰਿਆ ਆਦਮੀ ਹਮੇਸ਼ਾ ਖਤਰੇ ਵਿਚ ਰਹਿੰਦਾ ਹੈ। ਜੋ ਡਰਿਆ ਹੈ, ਉਸ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਉਹ ਸੁੰਗੜੀ ਹੋਈ ਹਾਲਤ ਵਿਚ ਹੁੰਦਾ ਹੈ। ਉਹ ਆਪਣੇ ਮਕਾਨ ਵਿਚ, ਆਪਣੇ ਘਰ ਦੇ ਇਕ ਕਮਰੇ ਵਿਚ ਰਹਿੰਦਾ ਹੈ। ਉਸ ਦੇ ਬਾਕੀ ਕਮਰੇ ਖਾਲੀ ਰਹਿੰਦੇ ਹਨ। ਬਾਕੀ ਕਮਰਿਆਂ ਵਿਚ ਹੋਰ ਲੋਕ ਮਹਿਮਾਨ ਬਣ ਸਕਦੇ ਹਨ। ਕਦੇ-ਕਦੇ ਸ੍ਰੇਸ਼ਠ ਆਤਮਾਵਾਂ ਵੀ ਸਰੀਰ ਵਿਚ ਦਾਖਲ ਹੁੰਦੀਆਂ ਹਨ ਪਰ ਉਨ੍ਹਾਂ ਦਾ ਦਾਖਲਾ ਦੂਜੇ ਕਾਰਨਾਂ ਕਰ ਕੇ ਹੁੰਦਾ ਹੈ। ਕੁਝ ਕੰਮ ਤਰਸ ਭਰੇ ਹਨ, ਜੋ ਸਰੀਰ ਤੋਂ ਬਿਨਾਂ ਨਹੀਂ ਕੀਤੇ ਜਾ ਸਕਦੇ। ਜਿਵੇਂ ਇਕ ਘਰ ਨੂੰ ਅੱਗ ਲੱਗੀ ਹੈ ਅਤੇ ਕੋਈ ਉਸ ਘਰ ਨੂੰ ਅੱਗ ਤੋਂ ਬਚਾਉਣ ਨਹੀਂ ਜਾ ਰਿਹਾ। ਭੀੜ ਬਾਹਰ ਖੜ੍ਹੀ ਹੈ ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਅੱਗ ਵਿਚ ਅੱਗੇ ਵਧ ਜਾਵੇ। ਉਸੇ ਵੇਲੇ ਅਚਾਨਕ ਇਕ ਆਦਮੀ ਵਧਦਾ ਹੈ। ਬਾਅਦ 'ਚ ਉਹ ਦੱਸਦਾ ਹੈ ਕਿ ਉਸ ਨੂੰ ਸਮਝ ਨਹੀਂ ਆਈ ਕਿ ਉਹ ਕਿਸ ਤਾਕਤ ਦੇ ਅਸਰ ਹੇਠ ਅੱਗੇ ਵਧਿਆ। ਉਹ ਕਹਿੰਦਾ ਹੈ ਕਿ ਉਸ ਤੋਂ ਇਹ ਸਭ ਕਿਸੇ ਨੇ ਕਰਵਾਇਆ ਹੈ।