ਮਨੁੱਖ ਜਿੰਨਾ ਜ਼ਿਆਦਾ ਆਤਮ-ਕੇਂਦਰਿਤ ਹੋਵੇਗਾ, ਓਨੀ ਹੀ ਕਮਜ਼ੋਰੀ ਮਹਿਸੂਸ ਕਰੇਗਾ। ਮਜ਼ਬੂਤ ਬਣਨ ਲਈ ਭਾਈਚਾਰਕ ਚੇਤਨਾ ਪੈਦਾ ਕਰਨ ਦੀ ਲੋੜ ਹੈ। ਇਹ ਚੇਤਨਾ ਤਾਂ ਹੀ ਵਿਕਸਿਤ ਹੋਵੇਗੀ ਜਦੋਂ ਮੁਸ਼ਕਿਲ ਕੰਮ ਕਰਨ ਦੀ ਆਦਤ ਵਧੇ। ਕੁਝ ਲੋਕ ਕੰਮ ਕਰਨਾ ਚਾਹੁੰਦੇ ਹਨ, ਕੁਝ ਬਣਨਾ ਚਾਹੁੰਦੇ ਹਨ ਪਰ ਮੁਸ਼ਕਿਲ ਕੰਮਾਂ ਤੋਂ ਝਿਜਕਦੇ ਹਨ। ਇਕ ਜੰਗਲ ਵਿਚ ਇਕ ਲਾਰਕ ਚਿੜੀ ਬੜੀ ਮਸਤੀ ਨਾਲ ਗਾ ਰਹੀ ਸੀ। ਉਸੇ ਵੇਲੇ ਉਸ ਨੂੰ ਇਕ ਕਿਸਾਨ ਨਜ਼ਰ ਆਇਆ। ਉਸ ਦੇ ਹੱਥ ਵਿਚ ਇਕ ਬਕਸਾ ਸੀ। ਲਾਰਕ ਨੇ ਪੁੱਛਿਆ,''ਤੇਰੇ ਬਕਸੇ ਵਿਚ ਕੀ ਹੈ?''
ਕਿਸਾਨ ਨੇ ਜਵਾਬ ਦਿੱਤਾ,''ਇਸ ਵਿਚ ਕੀੜੇ ਭਰੇ ਹਨ। ਮੈਂ ਕੀੜੇ ਬਾਜ਼ਾਰ ਵਿਚ ਵੇਚਾਂਗਾ ਅਤੇ ਉਸ ਦੇ ਬਦਲੇ ਇਕ ਖੰਭ ਲਿਆਵਾਂਗਾ।'' ਇਹ ਸੁਣ ਕੇ ਲਾਰਕ ਬੋਲੀ,''ਖੰਭ ਤਾਂ ਮੇਰੇ ਕੋਲ ਵੀ ਹਨ ਅਤੇ ਉਹ ਮੈਂ ਤੈਨੂੰ ਦੇ ਸਕਦੀ ਹਾਂ। ਤੂੰ ਇਹ ਕੀੜੇ ਮੈਨੂੰ ਦੇ ਦੇਵੇਂਗਾ ਤਾਂ ਮੈਨੂੰ ਇਨ੍ਹਾਂ ਨੂੰ ਲੱਭਣ ਲਈ ਭਟਕਣਾ ਨਹੀਂ ਪਵੇਗਾ ਅਤੇ ਮੇਰਾ ਪੇਟ ਭਰ ਜਾਵੇਗਾ।'' ਕਿਸਾਨ ਨੇ ਉਸ ਨੂੰ ਕੀੜੇ ਦੇ ਦਿੱਤੇ। ਬਦਲੇ 'ਚ ਲਾਰਕ ਨੇ ਇਕ ਖੰਭ ਕਿਸਾਨ ਨੂੰ ਦੇ ਦਿੱਤਾ। ਇਕ ਦਿਨ ਅਜਿਹਾ ਆਇਆ ਜਦੋਂ ਲਾਰਕ ਦੇ ਸਾਰੇ ਖੰਭ ਖਤਮ ਹੋ ਗਏ। ਹੁਣ ਉਸ ਵਿਚ ਉੱਡਣ ਦੀ ਸਮਰੱਥਾ ਨਹੀਂ ਰਹੀ। ਉਸ ਨੇ ਗਾਉਣਾ ਵੀ ਛੱਡ ਦਿੱਤਾ। ਥੋੜ੍ਹੇ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਲਾਰਕ ਦੀ ਇਹ ਸਥਿਤੀ ਇਸ ਲਈ ਹੋਈ ਕਿਉਂਕਿ ਉਸ ਨੇ ਆਪਣਾ ਜੀਵਨ ਚਲਾਉਣ ਦਾ ਸੌਖਾ ਢੰਗ ਲੱਭਿਆ। ਮਨੁੱਖ ਦਾ ਨਿਰਮਾਣ ਤੇ ਉਸ ਦੀ ਸ਼ਖਸੀਅਤ ਦਾ ਨਿਰਮਾਣ ਬਹੁਤ ਔਖਾ ਕੰਮ ਹੈ। ਇਸ ਲਈ ਇਕ ਕਹਾਵਤ ਵਿਚ ਕਿਹਾ ਗਿਆ ਹੈ ਕਿ ਯੁੱਗਾਂ ਦਾ ਟੀਚਾ ਲੈ ਕੇ ਚੱਲੋਗੇ, ਤਾਂ ਕਿਤੇ ਸ਼ਖਸੀਅਤ ਦਾ ਨਿਰਮਾਣ ਜਾਂ ਮਨੁੱਖ ਦਾ ਨਿਰਮਾਣ ਹੋ ਸਕੇਗਾ।
ਡਰ ਤੋਂ ਭਾਵ ਹੈ ਜੋ ਸੁੰਗੇੜ ਦੇਵੇ
NEXT STORY